ਅੰਮ੍ਰਿਤਸਰ : ਰਾਧਿਕਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਗਏ ਜਦੋਂ ਉਸ ਨੂੰ ਆਪਣਾ 10 ਮਹੀਨੇ ਦਾ ਬੱਚਾ ਵਾਪਿਸ ਮਿਲ ਗਿਆ। ਦੁਸਹਿਰੇ ਵਾਲੀ ਰਾਤ ਹੋਏ ਰੇਲ ਹਾਦਸੇ ਦੌਰਾਨ ਰਾਧਿਕਾ ਦਾ ਬੱਚਾ ਉਸ ਤੋਂ ਵਿੱਛੜ ਗਿਆ ਸੀ। ਹਾਲਾਂਕਿ ਰਾਧਿਕਾ ਖ਼ੁਦ ਅਮਨਦੀਪ ਹਸਪਤਾਲ ਵਿੱਚ ਗੰਭੀਰ ਹਾਲਤ ‘ਚ ਦਾਖ਼ਲ ਹੈ।ਇਹ ਸਭ ਡਿਸਟ੍ਰਿਕਟ ਲੀਗਲ ਸਰਵਿਸਸ ਅਥਾਰਿਟੀ ਦੀ ਬਦੌਲਤ ਹੋਇਆ ਜਿਨ੍ਹਾਂ ਨੇ ਨਾ ਸਿਰਫ਼ ਰਾਧਿਕਾ ਦੇ ਬੱਚੇ ਵਿਸ਼ਾਲ ਨੂੰ ਉਸਦੀ ਮਾਂ ਨਾਲ ਮਿਲਾਇਆ ਸਗੋਂ ਤਿੰਨ ਹੋਰ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਇਆ। ਜਿਹੜੇ ਇਸ ਰੇਲ ਹਾਦਸੇ ਵਿੱਚ ਇੱਕ-ਦੂਜੇ ਤੋਂ ਵਿੱਛੜ ਗਏ ਸਨ।ਰਾਧਿਕਾ ਆਪਣੇ ਅਤੇ ਆਪਣੀ ਭੈਣ ਦੇ ਪਰਿਵਾਰ ਪ੍ਰੀਤੀ ਨਾਲ ਜੌੜਾ ਫਾਟਕ ‘ਤੇ ਦੁਸਹਿਰੇ ਦਾ ਪ੍ਰੋਗਰਾਮ ਦੇਖਣ ਆਈ ਸੀ। ਹਾਲਾਂਕਿ ਆਪਣੇ ਆਪਰੇਸ਼ਨ ਤੋਂ ਬਾਅਦ ਰਾਧਿਕਾ ਬੋਲ ਵੀ ਨਹੀਂ ਸਕਦੀ ਸੀ ਪਰ ਆਪਣੀ 6 ਸਾਲਾ ਧੀ ਅਤੇ ਮੁੰਡੇ ਵਿਸ਼ਾਲ ਨੂੰ ਖੇਡਦਾ ਦੇਖ ਕੇ ਉਹ ਬੇਹੱਦ ਖੁਸ਼ ਸੀ।ਜਦੋਂ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਪੀੜਤਾਂ ਦੇ ਬਚਾਅ ਕਾਰਜਾਂ, ਉਨ੍ਹਾਂ ਲਈ ਸਿਹਤ ਸੁਵਿਧਾਵਾ ਮੁਹੱਈਆ ਕਰਵਾਉਣ ਅਤੇ ਕਾਨੂੰਨ ਪ੍ਰਬੰਧਾਂ ਨੂੰ ਸੁਧਾਰਣ ਵਿੱਚ ਰੁੱਝਿਆ ਹੋਇਆ ਸੀ ਉਸ ਸਮੇਂ ਡਿਸਟ੍ਰਿਕਟ ਲੀਗਲ ਅਥਾਰਿਟੀ ਗੁਆਚੇ ਲੋਕਾਂ ਨੂੰ ਭਾਲਣ ਅਤੇ ਉਨ੍ਹਾਂ ਨੂੰ ਆਪਣਿਆਂ ਨਾਲ ਮਿਲਾਉਣ ਦਾ ਕੰਮ ਕਰ ਰਹੀ ਸੀ। ਵੱਲੋਂ ਇੱਕ ਮਹਿਲਾ ਅਧਿਕਾਰੀ ਨੂੰ ਰਾਧਿਕਾ ਅਤੇ ਉਸਦੇ 10 ਮਹੀਨੇ ਦੇ ਬੱਚੇ ਦੀ ਦੇਖਭਾਲ ਲਈ ਉਨ੍ਹਾਂ ਦੇ ਨਾਲ ਰੱਖਿਆ ਗਿਆ ਹੈ ਸਕੱਤਰ ਸੁਮਿਤ ਮੱਕੜ ਮੁਤਾਬਕ ਅਥਾਰਿਟੀ ਦੀ ਹਰਪ੍ਰੀਤ ਕੌਰ ਦੇ ਨਾਲ ਮਿਲ ਕੇ ਅਸੀਂ ਦੋ ਮਦਦ ਕੇਂਦਰ ਬਣਾਏ ਸਨ, ਇੱਕ ਗੁਰੂ ਨਾਨਕ ਦੇਵ ਹਸਪਤਾਲ ਅਤੇ ਦੂਜਾ ਸਿਵਲ ਹਸਪਤਾਲ।ਉਨ੍ਹਾਂ ਅੱਗੇ ਦੱਸਿਆ, ”ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਾਡੀ ਮੁਲਾਕਾਤ ਪ੍ਰੀਤੀ ਨਾਂ ਦੀ ਔਰਤ ਨਾਲ ਹੋਈ ਜਿਸਦਾ ਬੱਚਾ ਗੁਆਚਿਆ ਹੋਇਆ ਸੀ। ਅਸੀਂ ਪ੍ਰੀਤੀ ਦੀ ਫੋਟੋ ਖਿੱਚ ਲਈ। ਉਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਗਏ। ਜਿੱਥੇ ਸਾਨੂੰ ਮਰੀਜਾਂ ਦੀ ਸੂਚੀ ਵਿੱਚ ਸਾਢੇ ਤਿੰਨ ਸਾਲ ਦਾ ਬੱਚਾ ਆਰੁਸ਼ ਮਿਲਿਆ।””ਹਸਪਤਾਲ ਵਿੱਚ ਆਰੁਸ਼ ਦੇ ਪਿਤਾ ਦੇ ਦੋਸਤ ਨਾਲ ਸਾਡੀ ਮੁਲਾਕਾਤ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਆਰੁਸ਼ ਦੀ ਮਾਂ ਸ਼ਾਇਦ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਹੈ। ਅਸੀਂ ਤੁਰੰਤ ਉਸ ਨੂੰ ਪ੍ਰੀਤੀ ਦੀ ਫੋਟੋ ਦਿਖਾਈ। ਪਛਾਣ ਹੋਣ ਤੋਂ ਬਾਅਦ ਪ੍ਰੀਤੀ ਨੂੰ ਉਸਦਾ ਬੱਚਾ ਸੌਂਪ ਦਿੱਤਾ ਗਿਆ।””ਇਸ ਤੋਂ ਇਲਾਵਾ ਇਸੇ ਦੌਰੇ ਦੌਰਾਨ ਅਸੀਂ ਮਰੀਜ਼ਾਂ ਨੂੰ ਦੇਖਣ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੂੰ 10 ਮਹੀਨੇ ਦੇ ਬੱਚੇ ਵਿਸ਼ਾਲ ਬਾਰੇ ਪਤਾ ਲੱਗਾ। ਮੀਨਾ ਦੇਵੀ ਨਾਮ ਦੀ ਔਰਤ ਨੂੰ ਇਹ ਬੱਚਾ ਰੇਲਵੇ ਟਰੈਕ ਤੋਂ ਮਿਲਿਆ ਸੀ ਅਤੇ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਈ ਸੀ। ਹਸਪਤਾਲ ਵੱਲੋਂ ਬੱਚੇ ਦਾ ਸਿਟੀ ਸਕੈਨ ਕਰਵਾਉਣ ਲਈ ਕਿਹਾ ਗਿਆ।”ਮੱਕੜ ਨੇ ਕਿਹਾ, ”ਪ੍ਰੀਤੀ ਨੇ ਸਾਨੂੰ ਦੱਸਿਆ ਕਿ ਉਸਦੀ ਭੈਣ ਰਾਧਿਕਾ ਯੂਪੀ ਤੋਂ ਆਈ ਸੀ। ਇਸ ਹਾਦਸੇ ਵਿੱਚ ਉਸਦਾ ਬੱਚਾ ਗੁਆਚ ਗਿਆ ਹੈ ਤੇ ਉਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ। ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ 10 ਮਹੀਨੇ ਦਾ ਬੱਚਾ ਰਾਧਿਕਾ ਦਾ ਹੈ ਜਿਸ ਤੋਂ ਬਾਅਦ ਰਾਧਿਕ ਨੂੰ ਉਸਦੇ ਬੱਚੇ ਨਾਲ ਮਿਲਵਾਇਆ ਗਿਆ। ”
Related Posts
ਨਕਲੀ ਘਿਉ,ਨਕਲੀ ਬੇਬੇ ਤੇ ਨਕਲੀ ਪਿਉ ,ਪੈ ਗਿਆ ਇੰਮੀਗ੍ਰੇਸ਼ਨ ਵਾਲਾ ਦਿਓ
ਮੋਗਾ—ਫਰਜੀ ਵਿਆਹ ਕਰਵਾ ਕੇ ਵਿਦੇਸ਼ਾਂ ‘ਚ ਪੱਕਾ ਹੋਣ ਦੀ ਚਾਹਤ ਰੱਖਣ ਵਾਲੇ ਪ੍ਰਵਾਸੀਆਂ ‘ਤੇ ਕੈਨੇਡਾ ਦੇ ਬਾਅਦ ਆਸਟ੍ਰੇਲੀਆ ਸਰਕਾਰ ਵੀ…
ਬਰਾਕ ਓਬਾਮਾ ਨੇ ਜੀਵਨਦੀਪ ਕੋਹਲੀ ਦੀ ਸੱਤਰੰਗੀ ਪੱਗ ਬਾਰੇ ਟਵਿੱਟਰ ”ਤੇ ਦਿੱਤਾ ਇਹ ਜਵਾਬ
ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਾਲ ਦੇ ‘ਪ੍ਰਾਈਡ ਮੰਥ’ ‘ਚ ਸੱਤਰੰਗੀ ਪੱਗ ਬੰਨ੍ਹਣ ਲਈ ਭਾਰਤ…
ਹੁਣ ਇਕ ਘੰਟੇ ”ਚ ਬਣੋ ਡਰਾਈਵਰ
ਨਵੀਂ ਦਿੱਲੀ — ਹੁਣ ਤੁਹਾਨੂੰ ਮੋਟਰ(ਵਾਹਨ) ਲਾਇਸੈਂਸ ਦਫਤਰ ‘ਚ ਲਰਨਿੰਗ ਡ੍ਰਾਇਵਿੰਗ ਲਾਇਸੈਂਸ ਲਈ ਲੰਮੀਆਂ ਲਾਈਨਾਂ ਵਿਚ ਨਹੀਂ ਖ਼ੜ੍ਹਾ ਹੋਣਾ ਪਵੇਗਾ।…