IPL 2021 : ਆਸਟ੍ਰੇਲੀਆਈ ਖਿਡਾਰੀਆਂ ਲਈ ਖੁਸ਼ਖਬਰੀ, ਕ੍ਰਿਕਟ ਬੋਰਡ ਨੇ ਲਿਆ ਵੱਡਾ ਫੈਸਲਾ

Date:

Share post:

IPL ’ਚ ਖੇਡਣ ਲਈ No-Objection Certificate (NOC) ਜਾਰੀ ਕੀਤਾ

ਮੈਲਬੋਰਨ : ਕ੍ਰਿਕਟ ਆਸਟ੍ਰੇਲੀਆਈ (CA) ਨੇ ਆਪਣੇ ਦੇਸ਼ ਦੇ ਖਿਡਾਰੀਆਂ ਨੂੰ UAE ’ਚ IPL 2021 ਦੇ ਦੂਜੇ ਫੇਜ਼ ’ਚ ਖੇਡਣ ਦੀ ਆਗਿਆ ਦੇ ਦਿੱਤੀ ਹੈ। ਇਕ ਰਿਪੋਰਟ ਅਨੁਸਾਰ CA ਨੇ ਖਿਡਾਰੀਆਂ ਨੂੰ ਅਗਲੇ ਮਹੀਨੇ ਆਈਪੀਐੱਲ (IPL) ’ਚ ਖੇਡਣ ਲਈ No-Objection Certificate (NOC) ਜਾਰੀ ਕੀਤਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਦੋਵਾਂ ਦੇਸ਼ਾਂ ’ਚ ਤਿੰਨ ਮੈਚਾਂ ਦੀ ਇਕ ਦਿਨ ਦੀ ਸੀਰੀਜ਼ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹੀ ਆਸਟ੍ਰੇਲੀਆਈ ਬੋਰਡ ਨੇ ਖਿਡਾਰੀਆਂ ਨੂੰ ਆਈਪੀਐੱਲ (IPL) ’ਚ ਖੇਡਣ ਦੀ ਆਗਿਆ ਦਿੱਤੀ ਹੈ। ਦੱਸ ਦਈਏ ਕਿ ਇਸ ਸੀਰੀਜ਼ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ’ਚ ਕਰਵਾਉਣ ਦੀ ਯੋਜਨਾ ਸੀ।
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪੁਸ਼ਟੀ ਕੀਤੀ ਸੀ ਕਿ ਇੰਗਲੈਂਡ ਦੇ ਖਿਡਾਰੀ 19 ਸਤੰਬਰ ਤੋਂ ਯੂਏਈ ’ਚ ਆਈਪੀਐੱਲ (IPL) 2021 ਦੇ ਦੂਜੇ ਫੇਜ਼ ਲਈ ਹਾਜ਼ਰ ਹੋਣਗੇ। ਇੰਗਲੈਂਡ-ਬੰਗਲਾਦੇਸ਼ ਸੀਰੀਜ਼ ਦੇ ਮੁਲਤਵੀ ਹੋਣ ਨਾਲ ਇੰਗਲਿਸ਼ ਖਿਡਾਰੀਆਂ ਲਈ ਆਈਪੀਐੱਲ (IPL) ਲਈ ਦਰਵਾਜ਼ੇ ਖੁੱਲ੍ਹ ਗਏ ਹਨ। ਦੱਸਣਯੋਗ ਹੈ ਕਿ ਆਈਪੀਐੱਲ (IPL) ਦੇ ਠੀਕ ਬਾਅਦ ਓਮਾਨ ਤੇ ਯੂਏਈ (UAE) ’ਚ ਟੀ-20 ਵਿਸ਼ਵੇ ਕੱਪ ਹੋਣ ਵਾਲਾ ਹੈ।

LEAVE A REPLY

Please enter your comment!
Please enter your name here

spot_img

Related articles

ਪੰਜਾਬ ਸਰਕਾਰ ਦੀ ਸਾਜ਼ਿਸ਼ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਿਆ ਗਿਆ: Anil Vij

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ Anil Vij ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ 'ਤੇ ਕਿਹਾ...

ਫਿਰੋਜ਼ਪੁਰ ਪੁਲਿਸ ਨੇ ਛੇ ਘੰਟਿਆਂ ਵਿੱਚ ਅਗਵਾ (kidnap) ਹੋਏ ਬੱਚੇ ਨੂੰ ਪਰਿਵਾਰ ਨਾਲ ਲੱਭਿਆ

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ: ਨਰਿੰਦਰ ਭਾਰਗਵ ਦੀ ਅਗਵਾਈ (kidnaped) ਹੇਠ ਫ਼ਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ 16 ਸਾਲ...

ਪਿੰਡ ਬਾਬਰਪੁਰ ਦਾ ਹਾਈ ਸਕੂਲ ਬਣਿਆ ਸੀਨੀਅਰ ਸੈਕੰਡਰੀ ਸਕੂਲ

ਮਲੌਦ : ਪਿਛਲੇ ਲੰਮੇ ਸਮੇਂ ਤੋਂ ਪਿੰਡ ਬਾਬਰਪੁਰ ਤੇ ਆਸ-ਪਾਸ ਦੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ...

ਭਾਰਤ ਚ ਕੋਰੋਨਾ (Corona) ਮਰੀਜਾਂ ਦੀ ਗਿਣਤੀ ਵਧੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ 1,41,986 ਨਵੇਂ ਕੋਰੋਨਾ ਵਾਇਰਸ (...