ਜਲੰਧਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਕ ਹੋਰ ਵਿਵਾਦ ਵਿਚ ਘਿਰ ਗਏ ਹਨ। ਦਰਅਸਲ ਸਮਾਗਮ ਦੀ ਸ਼ੁਰੂਆਤ ਵਿਚ ਹਰਸਿਮਰਤ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਗੁਰਬਾਣੀ ਦੀ ਪੰਕਤੀ ਹੀ ਗਲਤ ਤਰੀਕੇ ਨਾਲ ਪੜ੍ਹ ਦਿੱਤੀ। ਹਰਸਿਮਰਤ ਬਾਦਲ ਨੇ ਭਾਸ਼ਣ ਦੌਰਾਨ ਗੁਰਬਾਣੀ ਦੀ ਪੰਕਤੀ ‘ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ’ ਦੀ ਥਾਂ ‘ਸਗਲ ਘਟਾ ਬਣ ਆਈ’ ਪੜ੍ਹ ਦਿੱਤੀ। ਸਿੱਖ ਜਥੇਬੰਦੀਆਂ ਨੇ ਇਸ ਨੂੰ ਬੱਜਰ ਗਲਤੀ ਕਰਾਰ ਦਿੰਦਿਆਂ ਹਰਸਿਮਰਤ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਥੇ ਹੀ ਬਸ ਨਹੀਂ ਧਾਰਮਿਕ ਸਟੇਜ ‘ਤੇ ਸਿਆਸੀ ਹਮਲੇ ਬੋਲਣ ‘ਤੇ ਵੀ ਹਰਸਿਮਰਤ ਬਾਦਲ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਾਂਗਰਸ ਵਲੋਂ ਉਪ ਰਾਸ਼ਟਰਪਤੀ ਸਾਹਮਣੇ ਪ੍ਰੋਟੋਕੋਲ ਤੋੜਨ ਦੇ ਦੋਸ਼ ਲਗਾਏ ਜਾ ਰਹੇ ਹਨ।
Related Posts
ਜੰਮੂ ਕਸ਼ਮੀਰ ”ਚ ਖੁੱਲ੍ਹਣਗੇ 5 ਨਵੇਂ ਮੈਡੀਕਲ ਕਾਲਜ, ਜਾਰੀ ਹੋਈ ਰਾਸ਼ੀ
ਜੰਮੂ— ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਸੂਬੇ ‘ਚ ਪੰਜ ਨਵੇਂ ਮੈਡੀਕਲ ਕਾਲਜ…
ਤੁਰਦੇ ਨੀ ਉਹਦੇ ਪੈਰ ਪਰ ਕਰੇ ਸੁਪਨਿਆਂ ਦੀ ਸੈਰ
ਆਦਿਲ ਅੰਸਾਰੀ ਮੁੰਬਈ ਦਾ ਹੀ ਮਾਣ ਨਹੀਂ, ਸਗੋਂ ਦੇਸ਼ ਦਾ ਮਾਣ ਹੈ, ਇਸੇ ਲਈ ਤਾਂ ਉਸ ਨੂੰ ਲਿਮਕਾ ਬੁੱਕ ਆਫ…
ਆਪ’ ਵਿਧਾਇਕਾ ਬਲਜਿੰਦਰ ਕੌਰ ਨੇ ਮਾਝੇ ਦੇ ਜਰਨੈਲ ਨਾਲ ਲਈਆਂ ਲਾਵਾਂ
ਬਠਿੰਡਾ— ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰ੍ਰੋ. ਬਲਜਿੰਦਰ ਕੌਰ ਅੱਜ ਮਾਝਾ ਜ਼ੋਨ ਦੇ ਪ੍ਰਧਾਨ…