ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੁਮੇਲ ਫਿਲਮ - ਬਾਈ ਜੀ ਕੁੱਟਣਗੇ

ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ। ਜੀ ਹਾਂ, ਗੱਲ ਕਰ ਰਹੇ ਹਾਂ ਉਸਦੀ ਨਵੀਂ ਆਈ ਫ਼ਿਲਮ ‘ਬਾਈ ਜੀ ਕੁੱਟਣਗੇ’ਬਾਰੇ ਜਿਸ ਵਿਚ ਉਸਨੇ ਆਮ ਫ਼ਿਲਮਾਂ ਤੋਂ ਹਟਕੇ ਕਿਰਦਾਰ ਨਿਭਾਇਆ ਹੈ। ਜਿਸ ਵਿੱਚ ਉਸਦੇ ਆਪਣੇ ਕੁਝ ਅਸੂਲ ਹਨ ਜਿੰਨ੍ਹਾਂ ਤੋਂ ਸਾਰੇ ਡਰ ਨਾਲ ਸਹਿਮੇ ਰਹਿੰਦੇ ਹਨ। ਜੇ ਕਰ ਕੋਈ ਅਸੂਲ ਤੋੜਦਾ ਹੈ ਤਾਂ ਬਾਈ ਜੀ ਉਸ ਨਾਲ ਬੁਰੀ ਕਰਦੇ ਹਨ। ਪਰ ਇੱਕ ਬੰਦਾ ਹੈ ਬਾਈ ਜੀ ਦਾ ਛੋਟਾ ਭਰਾ ਜਿਸ ਦੀ ਕਿਸੇ ਵੀ ਗੱਲ ਦਾ ਬਾਈ ਗੁੱਸਾ ਨਹੀਂ ਕਰਦਾ।

 

ਸਮੀਪ ਕੰਗ ਦੀ ਲਿਖੀ ਤੇ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਹਿੰਦੀ ਸਿਨਮੇ ਦੀ ਨਾਮੀਂ ਅਦਾਕਾਰਾ ਉਪਾਸਨਾ ਸਿੰਘ ਨੇ ਕੀਤਾ ਹੈ। “ਸੰਤੋਸ਼ ਇੰਟਰਟੇਨਮੈਂਟ ਸਟੂਡੀਓ”ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਸਮੀਪ ਕੰਗ ਨੇ ਲਿਖੀ ਹੈ ਜਦਕਿ ਡਾਇਲਾਗ ਪਾਲੀ ਭੁਪਿੰਦਰ ਨੇ ਲਿਖੇ ਹਨ। ਫ਼ਿਲਮ ਦਾ ਹੀਰੋ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੈ ਜਿਸ ਦੀ ਹੀਰੋਇਨ ਮਿਸ ਯੂਨੀਵਰਸਨ ਜੇਤੂ ਹਰਨਾਜ਼ ਕੌਰ ਸੰਧੂ ਹੈ। ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਸੈਭੀ ਸੂਰੀ, ਸਿਮਰਤ ਕੌਰ ਰੰਧਾਵਾ ਤੇ ਹੌਬੀ ਧਾਲੀਵਾਲ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ।

 

 ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ  ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ। ਫ਼ਿਲਮ ਦੇ ਗੀਤ ਬਚਨ ਬੇਦਿਲ, ਮਨੀ ਲੌਂਗੀਆ, ਮੰਨਾ ਮੰਡ ਤੇ ਧਰਮਿੰਦਰ ਸਿੰਘ ਨੇ ਲਿਖੇ ਹਨ ਤੇ ਗਾਇਕ ਮੀਕਾ ਸਿੰਘ, ਰੇਸ਼ਮ ਸਿੰਘ ਅਨਮੋਲ, ਮਹਿਤਾਬ ਵਿਰਕ, ਅਰਮਾਨ ਬੇਦਿਲ, ਫ਼ਿਰੋਜ਼ ਖਾਨ ਤੇ ਸੁਗੰਧਾ ਮਿਸ਼ਰਾ ਨੇ ਪਲੇਅ ਬੈਕ ਗਾਇਆ ਹੈ। ਇਹ ਫ਼ਿਲਮ ਰੁਮਾਂਸ ਕਾਮੇਡੀ ਤੇ ਐਕਸ਼ਨ ਦਾ ਸੁਮੇਲ ਹੈ। 

ਹਰਜਿੰਦਰ ਸਿੰਘ ਜਵੰਧਾ

94638 28000


Comment As:

Comment (0)