Cricket : ਮਿਤਾਲੀ ਰਾਜ ਬਣੀ ਨੰਬਰ ਇਕ ਮਹਿਲਾ ਬੱਲੇਬਾਜ਼

0
18

ਨਵੀਂ ਦਿੱਲੀ : ਮਿਤਾਲੀ ਨੇ ਇੰਗਲੈਂਡ ਦੀ ਟੀਮ ਖ਼ਿਲਾਫ਼ ਤਿੰਨੋਂ ਵਨ-ਡੇ ਮੁਕਾਬਲਿਆਂ ’ਚ ਅਰਧ-ਸੈਂਕੜੇ ਦੀ ਪਾਰੀ ਖੇਡੀ ਅਤੇ ਇਸਦਾ ਫਾਇਦਾ ਉਨ੍ਹਾਂ ਨੂੰ ਆਈਸੀਸੀ ਦੀ ਤਾਜ਼ਾ ਮਹਿਲਾ ਵਨਡੇ ਰੈਂਕਿੰਗ ’ਚ ਮਿਲਿਆ। ਆਈਸੀਸੀ ਦੁਆਰਾ ਜਾਰੀ ਕੀਤੀ ਗਈ ਇਸ ਰੈਂਕਿੰਗ ’ਚ ਮਿਤਾਲੀ ਰਾਜ ਦੁਨੀਆ ਦੀ ਨੰਬਰ ਇਕ ਮਹਿਲਾ ਵਨਡੇ ਬੱਲੇਬਾਜ਼ ਬਣ ਗਈ ਹੈ। ਮਿਤਾਲੀ ਰਾਜ ਦੀ ਅਗਵਾਈ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਤੇ ਇੰਗਲੈਂਡ ਕ੍ਰਿਕਟ ਟੀਮ ’ਚ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਭਾਰਤ ਨੂੰ ਬੇਸ਼ੱਕ 2-1 ਤੋਂ ਹਾਰ ਮਿਲੀ, ਪਰ ਇਸ ਪੂਰੇ ਸੀਜ਼ਨ ਦੌਰਾਨ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਬੱਲਾ ਜੰਮ ਕੇ ਬੋਲਿਆ। ਮਿਤਾਲੀ ਰਾਜ ਨੇ ਆਪਣੇ 22 ਸਾਲ ਦੇ ਲੰਬੇ ਕ੍ਰਿਕਟ ਕਰੀਅਰ ਦੌਰਾਨ 8ਵੀਂ ਵਾਰ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪਹਿਲਾਂ ਸਥਾਨ ਹਾਸਿਲ ਕੀਤਾ। ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਮਿਤਾਲੀ ਨੇ 103 ਦੀ ਔਸਤ ਤੋਂ 206 ਰਨ ਬਣਾਏ ਸੀ ਅਤੇ ਉਹ ਇਸ ਵਨਡੇ ਸੀਰੀਜ਼ ’ਚ ਸਭ ਤੋਂ ਵੱਧ ਰਨ ਬਣਾਉਣ ਵਾਲੀ ਬੱਲੇਬਾਜ਼ ਵੀ ਰਹੀ। ਮਿਤਾਲੀ ਦੀ ਸ਼ਾਨਦਾਰ ਪਾਰੀ ਦੇ ਦਮ ’ਤੇ ਭਾਰਤ ਨੂੰ ਤੀਸਰੇ ਵਨਡੇ ’ਚ ਸ਼ਾਨਦਾਰ ਜਿੱਤ ਮਿਲੀ ਸੀ। ਉਸਦੇ ਇਸ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ ਅਤੇ ਉਹ ਟਾਪ ’ਤੇ ਪਹੁੰਚ ਗਈ। ਇਸ ਵਾਰ ਟਾਪ ਟੈੱਨ ਬੱਲੇਬਾਜ਼ਾਂ ’ਚ ਮਿਤਾਲੀ ਤੋਂ ਇਲਾਵਾ ਸਿਰਫ਼ ਸਮਿ੍ਰਤੀ ਮੰਧਾਨਾ ਹੀ ਹੈ। ਸਮਿ੍ਰਤੀ ਮੰਧਾਨਾ ਨੂੰ ਇਸ ਵਾਰ ਦੀ ਰੈਂਕਿੰਗ ’ਚ ਇਕ ਸਥਾਨ ਦਾ ਨੁਕਸਾਨ ਹੋਇਆ ਅਤੇ ਉਹ ਸੱਤਵੇਂ ਨੰਬਰ ’ਤੇ ਆ ਗਈ ਹੈ। ਮਿਤਾਲੀ ਤੋਂ ਇਲਾਵਾ ਸ਼ੇਫਾਲੀ ਵਰਮਾ 49 ਸਥਾਨਾਂ ਦੀ ਛਾਲ ਦੇ ਨਾਲ 71ਵੇਂ ਸਥਾਨ ’ਤੇ ਪਹੁੰਚ ਗਈ ਹੈ।

Google search engine

LEAVE A REPLY

Please enter your comment!
Please enter your name here