Home LATEST UPDATE Bank Locker ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਵੱਡੀ ਖਬਰ, RBI ਨੇ...

Bank Locker ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਵੱਡੀ ਖਬਰ, RBI ਨੇ ਬਦਲੇ ਨਿਯਮ

0
25

ਨਵੀਂ ਦਿੱਲੀ : ਹੁਣ RBI ਨੇ ਜੋ ਨਿਯਮ ਬਦਲੇ ਹਨ ਉਸ ਦਾ ਦਾ ਸਿੱਧਾ ਅਸਰ ਉਨ੍ਹਾਂ ਗਾਹਕਾਂ ‘ਤੇ ਪਵੇਗਾ ਜੋ (Bank Locker) ਲਾਕਰਾਂ ਦੀ ਵਰਤੋਂ ਕਰਦੇ ਹਨ। ਨਵੇਂ ਨਿਯਮਾਂ ਅਨੁਸਾਰ ਜੇ ਲਾਕਰ ਦਾ ਕਿਰਾਇਆ ਲਗਾਤਾਰ ਤਿੰਨ ਸਾਲਾਂ ਤੋਂ ਗਾਹਕ ਦੁਆਰਾ ਅਦਾ ਨਹੀਂ ਕੀਤਾ ਗਿਆ ਹੈ, ਤਾਂ ਬੈਂਕ ਇਸ ‘ਤੇ ਕਾਰਵਾਈ ਕਰ ਸਕਦਾ ਹੈ ਅਤੇ ਨਿਰਧਾਰਤ ਪ੍ਰਕਿਰਿਆ ਦੇ ਬਾਅਦ ਕੋਈ ਵੀ ਲਾਕਰ ਖੋਲ੍ਹ ਸਕਦਾ ਹੈ। ਇੰਨਾ ਹੀ ਨਹੀਂ, ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਦੇ ਅਨੁਸਾਰ, ਬੈਂਕਾਂ ਨੂੰ ਲਾਕਰ ਸਮਝੌਤੇ ਵਿੱਚ ਇੱਕ ਵਿਵਸਥਾ ਸ਼ਾਮਲ ਕਰਨੀ ਹੋਵੇਗੀ, ਜਿਸ ਦੇ ਤਹਿਤ ਲਾਕਰ ਕਿਰਾਏ ਤੇ ਲੈਣ ਵਾਲਾ ਗਾਹਕ ਲਾਕਰ ਵਿੱਚ ਕੋਈ ਵੀ ਗੈਰਕਨੂੰਨੀ ਜਾਂ ਖਤਰਨਾਕ ਸਮਾਨ ਨਹੀਂ ਰੱਖ ਸਕੇਗਾ। RBI ਦੇ ਨਵੇਂ ਨਿਯਮ ਅਗਲੇ ਸਾਲ 1 ਜਨਵਰੀ, 2022 ਤੋਂ ਲਾਗੂ ਹੋਣਗੇ। ਆਰਬੀਆਈ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਬੈਂਕਾਂ ਨੂੰ ਉਨ੍ਹਾਂ ਦੇ ਬੋਰਡ ਦੁਆਰਾ ਪ੍ਰਵਾਨਤ ਅਜਿਹੀ ਨੀਤੀ ਨੂੰ ਲਾਗੂ ਕਰਨਾ ਹੋਵੇਗਾ, ਜਿਸ ਵਿੱਚ ਲਾਪਰਵਾਹੀ ਦੇ ਕਾਰਨ ਲਾਕਰ ਵਿੱਚ ਰੱਖੇ ਗਏ ਸਾਮਾਨ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here