ਰੂਪਨਗਰ : ਦਸਮ ਪਾਤਸ਼ਾਹੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਐਤਵਾਰ ਸਵੇਰੇ 29ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਬਾਬਾ ਜਰਨੈਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਅਗਲੇ ਪੜਾਅ ਵੱਲ ਰਵਾਨਾ ਹੋਇਆ ਅਤੇ ਕੋਟਲਾ ਨਿਹੰਗ ਖਾਂ ਦੇ ਕਿਲ੍ਹੇ ਨੂੰ ਹੁੰਦਾ ਹੋਇਆ ਅੱਗੇ ਵਧਿਆ।
ਇਸ ਮੌਕੇ ਦਸਮੇਸ਼ ਪੈਦਲ ਮਾਰਚ ਦੇ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਲੱਖਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ, ਕਥਾਵਾਚਕ ਗਿਆਨ ਪਵਿੱਤਰ ਸਿੰਘ ਗੁਰਮੀਤ ਸਿੰਘ ਖਜ਼ਾਨਚੀ, ਲੇਖਾਕਾਰ ਹਰਮੰਦਰ ਸਿੰਘ, ਰਿਕਾਰਡ ਕੀਪਰ ਪਰਮਿੰਦਰ ਸਿੰਘ, ਪਰਮਜੀਤ ਸਿੰਘ, ਹਰਮਿੰਦਰ ਸਿੰਘ ਕਾਲਾ, ਲਖਵੀਰ ਸਿੰਘ, ਜਸਬੀਰ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਬਾਬਾ ਕੁਲਵੰਤ ਸਿੰਘ ਨੇ ਕਿਹਾ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲੇ ਮੇਰੇ ਪਿਤਾ ਸਵਰਗਵਾਸੀ ਬਾਬਾ ਜੋਰਾ ਸਿੰਘ ਲੱਖਾ ਵੱਲੋਂ ਇਹ ਅਲੌਕਿਕ ਦਸਮੇਸ਼ ਪੈਦਲ ਮਾਰਚ ਸ਼ੁਰੂ ਕੀਤਾ ਗਿਆ ਸੀ, ਉਸੇ ਲੜੀ ਨੂੰ ਅੱਗੇ ਸੰਗਤ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਦਲ ਮਾਰਚ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਰਿਵਾਰ ਤੇ ਸਿੰਘਾਂ ਸਮੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੀ ਯਾਦ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਮਾਰਚ ਅਗਲੇ ਪੜਾਅ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਪੈਂਦੇ ਪਿੰਡ ਭਿੳਰਾ, ਰੰਗੀਲਪੁਰ, ਸੋਲਖੀਆ, ਸਿੰਘ, ਖਾਬੜਾ, ਸਾਲਾਪੁਰ, ਦੁਲਚੀ ਮਾਜਰਾ, ਬੂਰਮਾਜਰਾ ਤੋਂ ਹੁੰਦਾ ਹੋਇਆ ਪਿੰਡ ਦੁੱਗਰੀ ਕੋਟਲੀ ਰਾਤ ਦਾ ਠਹਿਰਾਅ ਕਰੇਗਾ।
ਵੈਰਾਗਮਈ ਕੀਰਤਨ ਸਰਵਣ ਕਰਦੀ ਸੰਗਤ ਪੈਦਲ ਮਾਰਚ ਭਰਦੀ ਹਾਜ਼ਰੀ :
ਸੰਗਤਾਂ ਅਲੌਕਿਕ ਦਸਮੇਸ ਪੈਦਲ ਮਾਰਚ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਆਖਰੀ ਪੜਾਅ ਦੇ ਰਸਤੇ ਵਿਚ ਪੈਂਦੇ ਪਿੰਡਾਂ ਦੀਆਂ ਸੰਗਤਾਂ ਮਾਰਚ ਦੇ ਨਾਲ ਵੈਰਾਗਮਈ ਕੀਰਤਨ ਸਰਵਣ ਕਰਦੀਆਂ ਅੱਖਾਂ ‘ਚੋਂ ਹੰਝੂ ਵਹਾਉਂਦੀਆ ਹੋਈਆਂ ਚੱਲ ਕੇ ਹਾਜ਼ਰੀ ਭਰਦੀਆਂ ਹਨ। ਇਸ ਮਾਰਚ ਵਿਚ ਟਰਾਲੀਆਂ ‘ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੇ ਸਿੰਘਾਂ ਦੇ ਵਿਛੋੜੇ ਦੀ ਯਾਦ ਨੂੰ ਚੇਤੇ ਕਰਵਾਉਂਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਰਾਹੀਂ ਸੰਗਤਾਂ ਦੀਆਂ ਅੱਖਾਂ ‘ਚੋਂ ਹੰਝੂ ਆਪ-ਮੁਹਾਰੇ ਆ ਜਾਂਦੇ ਹਨ ਅਤੇ ਹਰੇਕ ਪਿਡ ਦੀ ਸੰਗਤ ਵੱਲੋਂ ਮਾਰਚ ਦਾ ਜੋਰਦਾਰ ਸਵਾਗਤ ਕੀਤਾ ਜਾਦਾ ਹੈ।
ਸਮਾਜਸੇਵੀ ਗਿੱਲ ਦੇ ਪਰਿਵਾਰ ਨੇ ਲਗਾਇਆ ਦੁੱਧ ਦਾ ਲੰਗਰ
ਹਰੇਕ ਸਾਲ ਦੀ ਤਰ੍ਹਾਂ 29ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ ਦੇ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਦੇ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦੁੱਧ, ਬਰੈੱਡ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੁਖਦੇਵ ਸਿੰਘ, ਹਰਚੰਦ ਸਿੰਘ ਫਤਿਹਪੁਰ, ਸੱਜਣ ਸਿੰਘ ਹਰੀਪੁਰ, ਗਗਨ ਟੈਂਟ ਹਾਊਸ, ਜਸਵੰਤ ਸਿੰਘ ਕੋਟਲਾ, ਮਿਸਤਰੀ ਸੁਰਜੀਤ ਸਿੰਘ ਬਰਨਾਲਾ, ਰਾਜਿੰਦਰ ਸਿੰਘ ਰਾਜਾ, ਏਕਮ ਸਵੀਟਸ, ਜਰਨੈਲ ਸਿੰਘ ਟੱਪਰੀਆ ਆਦਿ ਹਾਜ਼ਰ ਸਨ।