ਮੁੰਬਈ : ਵਾਡੀਆ ਸਮੂਹ ਦੀ ਮਲਕੀਅਤ ਵਾਲੀ ਕਿਫ਼ਾਇਤੀ ਸੇਵਾਵਾ ਦੇਣ ਵਾਲੀ ਏਅਰਲਾਈਨਜ਼ ਗੋਫਸਟ ਨਕਦੀ ਦੀ ਭਾਰੀ ਕਿੱਲਤ ਕਾਰਨ 3 ਅਤੇ 4 ਮਈ ਨੂੰ ਆਪਣੀਆਂ ਉਡਾਣਾਂ ਅਸਥਾਈ ਤੌਰ 'ਤੇ ਬੰਦ ਰੱਖੇਗੀ। ਇਹ ਜਾਣਕਾਰੀ ਏਅਰਲਾਈਨਜ਼ ਵਲੋਂ ਡੀ.ਜੀ.ਸੀ.ਏ. ਨੂੰ ਦਿੱਤੀ ਗਈ। ਗੋ ਫਰਸਟ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਆਧਾਰਿਤ ਜੈੱਟ ਇੰਜਣ ਨਿਰਮਾਤਾ ਪ੍ਰੈਟ ਐਂਡ ਵਿਟਨੀ ਵਲੋਂ ਇੰਜਣਾਂ ਦੀ ਸਪਲਾਈ ਨਾ ਕੀਤੇ ਜਾਣ ਕਾਰਨ ਗੋ ਫਸਟ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ 50 ਤੋਂ ਵੱਧ ਜਹਾਜ਼ਾਂ ਨੂੰ ਜ਼ਮੀਨਦੋਜ਼ ਕਰਨ ਲਈ ਮਜ਼ਬੂਰ ਹੋਣਾ ਪਿਆ।
3 ਤੇ 4 ਮਈ ਨੂੰ ਬੰਦ ਰਹਿਣਗੀਆ ਗੋ ਫਸਟ ਦੀਆਂ ਉਡਾਣਾਂ
- By --
- Tuesday, 02 May, 2023
