ਜੰਕਫੂਡ ਵੀ ਸੱਜਣਾਂ ਵਾਂਗੂੰ 'ਡੰਗਦਾ'

ਨਿਊਯਾਰਕ : ਪੰਜਾਬੀ ਵਿੱਚ ਇੱਕ ਗਾਣਾ ਹੈ ਸੱਜਣ ਹੁੰਦੇ ਨਸ਼ਿਆ ਵਰਗੇ ਛੱਡਣੇ ਔਖੇ ਨਹੀਂ । ਜੰਕਫੂਡ ਵੀ ਇਨਸਾਨ ਨੂੰ ਸੱਜਣਾ ਵਾਗ ਹੀ ਲੱਗ ਜਾਂਦਾ ਹੈ। ਜੰਕਫੂਡ ਨੂੰ ਜੇਕਰ ਇੱਕ ਦਮ ਛੱਡ ਦਿੱਤਾ ਜਾਵੇ ਤਾਂ ਸਿਰਦਰਦ ,ਥਕਾਵਟ ਕਮਜੋਰੀ ਮਹਿਸੂਸ ਹੋ ਜਾਂਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਜੇ ਕਿਸੇ ਨੇ ਸ਼ੁਰੂਆਤੀ ਪੰਜ ਦਿਨਾਂ ਵਿੱਚ ਬੰਦ ਕਰ ਦਿੱਤਾ ਤਾਂ ਉਸ ਨੂੰ ਪੁਰੀ ਤਰ੍ਹਾਂ ਬੰਦ ਕਰਨਾ ਅਸਾਨ ਹੁੰਦਾ ਹੈ , ਨਾਲ ਨਾਲ ਬੁਰੇ ਅਸਰ ਵੀ ਹੋਲੀ ਹੋਲੀ ਬੰਦ ਹੋ ਜਾਂਦੇ ਹਨ । ਫੈਟ ਵਾਲੇ ਭੋਜਨ ਦਿਮਾਗ ਨੂੰ ਇੱਕ ਤਰ੍ਹਾਂ ਨਾਲ ਅਪਣੇ ਕਬਜੇ ਵਿੱਚ ਕਰ ਲੈਦੇ ਹਨ । ਜਿਸ ਕਰਕੇ ਉਹਨਾਂ ਨੂੰ ਅਪਣੀ ਖ਼ੁਰਾਕ ਬਦਲਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਫਾਸਟਫੂਡ ਵਿੱਚ ਲੂਣ ਅਤੇ ਸ਼ਕਰ ਦੋਵੇ ਹੀ ਜਿਆਦਾ ਹੁੰਦੇ ਹਨ ਜਿਹੜੇ ਕਿ ਇਨਸਾਨ ਦੇ ਹੋਰ ਖਾਣ ਦੀ ਇੱਛਾ ਨੂੰ ਵਧਾਉਂਦੇ ਹਨ ਜਿਸ ਕਰਕੇ ਇਨਸਾਨ ਫਾਸਟਫੂਡ ਖਾਣ ਤੇ ਕਾਬੂ ਨਹੀਂ ਕਰ ਸਕਦਾ ।


Comment As:

Comment (0)