ਪੰਚਕੂਲਾ : ਸੀਬੀਐੱਸਈ ਨੇ ਸ਼ੁੱਕਰਵਾਰ ਨੂੰ 10ਵੀਂ ਦਾ ਨਤੀਜਾ ਜਾਰੀ ਕੀਤਾ। 93.12% ਵਿਦਿਆਰਥੀ ਪਾਸ ਹੋਏ ਹਨ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। 94.25% ਲੜਕੀਆਂ, ਜਦਕਿ 92.72% ਲੜਕੇ ਸਫਲ ਰਹੇ। ਮਤਲਬ ਕੁੜੀਆਂ ਮੁੰਡਿਆਂ ਨਾਲੋਂ 1.98% ਵੱਧ ਪਾਸ ਹੋਈਆਂ। 10ਵੀਂ ਦੀ ਪ੍ਰੀਖਿਆ 5 ਫਰਵਰੀ ਤੋਂ 21 ਮਾਰਚ ਤੱਕ ਹੋਈ ਸੀ। 21 ਲੱਖ 86 ਹਜ਼ਾਰ 940 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। 21 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਤ੍ਰਿਵੇਂਦਰਮ ਖੇਤਰ 99.91% ਦੀ ਪਾਸ ਪ੍ਰਤੀਸ਼ਤਤਾ ਨਾਲ ਸਿਖਰ 'ਤੇ ਰਿਹਾ ਹੈ। ਬੰਗਲੌਰ 99.18% ਨਾਲ ਦੂਜੇ, ਚੇਨਈ 99.14% ਨਾਲ ਤੀਜੇ, ਅਜਮੇਰ 97.27% ਨਾਲ ਚੌਥੇ ਅਤੇ ਪੁਣੇ 96.92% ਨਾਲ ਪੰਜਵੇਂ ਸਥਾਨ 'ਤੇ ਹੈ। 10ਵੀਂ ਵਿੱਚ 1.95 ਲੱਖ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
CBSE ਨੇ 10ਵੀਂ ਦਾ ਨਤੀਜਾ ਐਲਾਨਿਆ, ਲੜਕਿਆਂ ਨਾਲੋਂ 1.98% ਵੱਧ ਕੁੜੀਆਂ ਪਾਸ
- By --
- Saturday, 13 May, 2023
