ਨਵੀਂ ਦਿੱਲੀ: ਏਅਰ ਇੰਡੀਆ ਨੇ ਆਪਣੀ ਵੈੱਬਸਾਈਟ ਅਤੇ ਮੋਬਾਈਲ ਐਪਲੀਕੇਸ਼ਨਾਂ ਰਾਹੀਂ 20 ਮਈ 2023 ਤੋਂ ਸ਼ੁਰੂ ਹੋਣ ਵਾਲੀ ਆਪਣੀ ਨਾਨ-ਸਟਾਪ ਰੋਜ਼ਾਨਾ ਅੰਮ੍ਰਿਤਸਰ-ਮੁੰਬਈ ਉਡਾਣ ਸੇਵਾ ਲਈ ਬੁਕਿੰਗ ਖੋਲ੍ਹ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੋਗੇਸ਼ ਕਾਮਰਾ, ਕਨਵੀਨਰ (ਇੰਡੀਆ) ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਦੱਸਿਆ ਕਿ ਇਹ ਉਡਾਣ ਸੇਵਾ ਪਵਿੱਤਰ ਸ਼ਹਿਰ ਅਤੇ ਭਾਰਤ ਦੀ ਵਿੱਤੀ ਰਾਜਧਾਨੀ ਦੇ ਵਿਚਕਾਰ ਏਅਰਬੱਸ ਏ 320/321 (140-180-ਸੀਟਰ) ਏਅਰਕ੍ਰਾਫ਼ਟ ’ਤੇ ਚੱਲੇਗੀ ਅਤੇ ਦੋ-ਪਾਸੜ ਕਨੈਕਟੀਵਿਟੀ ਪ੍ਰਦਾਨ ਕਰੇਗੀ। ਇਹ ਉਡਾਣ ਅੱਧੀ ਰਾਤ ਤੋਂ ਬਾਅਦ ਚੱਲੇਗੀ, ਜਿਸ ਨਾਲ ਯਾਤਰੀਆਂ ਨੂੰ ਮੁੰਬਈ ਅਤੇ ਹੋਰ ਟਿਕਾਣਿਆਂ ’ਤੇ ਸਵੇਰੇ ਤੜਕੇ ਪੁੱਜ ਸਕਣਗੇ।
ਮੁੜ ਸ਼ੁਰੂ ਹੋਵੇਗੀ Air India ਦੀ ਅੰਮ੍ਰਿਤਸਰ-ਮੁੰਬਈ ਉਡਾਣ
- By --
- Saturday, 13 May, 2023

ਮੁੜ ਸ਼ੁਰੂ ਹੋਵੇਗੀ Air India ਦੀ ਅੰਮ੍ਰਿਤਸਰ-ਮੁੰਬਈ ਉਡਾਣ