6 ਮਹੀਨੇ ਬਾਅਦ ਬੇਅਸਰ ਹੋ ਰਹੀ ਹੈ ਕੋਰੋਨਾ ਵੈਕਸੀਨ : ਅਧਿਐਨ

0
10

ਵਾਸ਼ਿੰਗਟਨ : ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਲੱਗਣ ਤੋਂ ਬਾਅਦ ਬਣੀ ਐਂਟੀਬਾਡੀ 6 ਮਹੀਨੇ ਬਾਅਦ 80 ਫ਼ੀ ਸਦੀ ਤੋਂ ਵੀ ਜ਼ਿਆਦਾ ਘੱਟ ਹੋ ਗਈ ਹੈ। ਇਹ ਦਾਅਵਾ ਇੱਕ ਅਮਰੀਕੀ ਸਟੱਡੀ ’ਚ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਮਰੀਕਾ ’ਚ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਅਤੇ ਬ੍ਰਾਊਨ ਯੂਨੀਵਰਸਿਟੀ ’ਚ ਕੀਤੀ ਗਈ ਇਸ ਸਟੱਡੀ ਵਿੱਚ ਨਰਸਿੰਗ ਹੋਮ ’ਚ ਰਹਿਣ ਵਾਲੇ 120 ਅਤੇ 92 ਸਿਹਤ ਦੇਖਭਾਲ ਕਰਮਚਾਰੀਆਂ ਦੇ ਬਲੱਡ ਸੈਂਪਲ ਦੀ ਜਾਂਚ ਕੀਤੀ ਗਈ।
ਅਧਿਐਨ ਅਨੁਸਾਰ ਪਤਾ ਲੱਗਾ ਹੈ ਕਿ 6 ਮਹੀਨੇ ਬਾਅਦ ਵਿਅਕਤੀਆਂ ’ਚ ਐਂਟੀਬਾਡੀ ਦਾ ਲੈਵਲ 80 ਫ਼ੀਸਦੀ ਤੋਂ ਜ਼ਿਆਦਾ ਘੱਟ ਹੋ ਗਿਆ। ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਕੈਨੇਡੇ ਨੇ ਕਿਹਾ ਕਿ ਟੀਕਾਕਰਨ ਤੋਂ 6 ਮਹੀਨੇ ਬਾਅਦ ਇਨ੍ਹਾਂ ਨਰਸਿੰਗ ਹੋਮ ਦੇ 70 ਫ਼ੀ ਸਦੀ ਵਾਸੀਆਂ ਦੇ ਖੂਨ ’ਚ ਕੋਰੋਨਾ ਵਾਇਰਸ ਸੰਕਰਮਣ ਨੂੰ ਬੇਅਸਰ ਕਰਨ ਦੀ ਸਮਰੱਥਾ ਬਹੁਤ ਘੱਟ ਸੀ। ਕੈਨੇਡੇ ਨੇ ਕਿਹਾ ਕਿ ਨਤੀਜਿਆਂ ਤੋਂ ਬਾਅਦ ਉਹ ਸੀਡੀਸੀ ਦੀ ਬੂਸਟਰ ਖ਼ੁਰਾਕ ਲੈਣ ਦੀ ਸਿਫ਼ਾਰਿਸ਼ ਦਾ ਸਮਰਥਨ ਕਰਦੇ ਹਨ, ਖਾਸ ਕਰ ਕੇ ਬਜ਼ੁਰਗਾਂ ਲਈ ਇਹ ਬਹੁਤ ਜ਼ਰੂਰੀ ਹੈ।

Google search engine

LEAVE A REPLY

Please enter your comment!
Please enter your name here