ਹਰੇ ਇਨਕਲਾਬ ਦੇ ਸੱਪ ਨੇ ਕਿਵੇਂ ਪੰਜ ਪਾਣੀਆਂ ਦੀ ਧਰਤੀ ਨੂੰ ਜ਼ਹਿਰ ਚੜ੍ਹਾਇਆ। ਗੁਰਮੀਤ ਸਿੰਘ ਤੇ ਪੁਆਧੀ ਮਾ ਸੁਣ ਕੇ ਦੇਖਿਓ।ਦੇਸੀ ਬੰਦੇ ਕੀਆਂ ਦੇਸੀ ਬਾਤਾਂ, ਬੜੇ ਬੜੇ ਸਾਇੰਸਦਾਨਾਂ ਕੇ ਲੁੱਪਰੀਆਂ ਜੜ੍ਹ ਰਿਆ। ਕਹਾ ਮੰਗਲ ਗ੍ਰਹਿ ਪਾ ਰਹੇ ਕਰੇਂਗੇ ਸਾਇੰਸ ਇੰਨੀ ਤਰੱਕੀ ਕਰਗੀ। ਜਿਊਂਦੀ ਧਰਤੀ ਨੂੰ ਨਰਕ ਮਾ ਬਦਲ ਕੈ ਇਬ ਮੰਗਲ ਗ੍ਰਹਿ ਕਾ ਭੋਗ ਪਾਣ ਜਾ ਰੇ ਚੰਦ ਕਿਆ ਬਾਤਾਂ।
ਲੈ ਬਈ ਥਮ੍ਹੇ ਮ੍ਹਾਰੀ ਬੋਲੀ ਮਾ ਸੁਣੋ ਹਰੇ ਇਨਕਲਾਬ ਕੀਆਂ ਚਾਲਾਂ ਕਾ ਘੋਗਾ ਚਿੱਤ
ਹਰੇ ਇਨਕਲਾਬ ਕੇ ਬਾਰੇ ਮਾ ਮੈਂ ਆਪਣੀ ਬੋਲੀ ਪੁਆਧੀ ਮਾ ਇਕ ਬੋਲੀ ਵੀ ਲਿਖੀ ਤੀਹਰੇ ਇਨਕਲਾਬ ਕੇ ਸੱਪ ਨੇ ਐਸਾ ਡੰਗਿਆ
ਚੜ੍ਹਿਆ ਪੰਜ ਪਾਣੀਆਂ ਕੀ ਧਰਤੀ ਨੂੰ ਜ਼ਹਿਰ
ਪਵਨ ਗੁਰੂ ਪਾਣੀ ਪਿਤਾ ਕੀ ਧਰਤੀ ਪਰ
ਦੇਖੋ ਕੈਸਾ ਹੋਇਆ ਦਿਨ ਦਿਹਾੜੇ ਕਹਿਰ
ਚਿੜੀਆਂ ਜਨੌਰ ਡਾਰੀ ਮਾਰਗੇ
ਜੰਗਲ ਬੇਲੇ ਬਣਗੇ ਸ਼ਹਿਰ
ਤੱਤੀਆਂ ਲੋਆਂ ਨੇ ਪਿੰਡੇ ਫੂਕਦੇ
ਕਿੱਥੈ ਪਿੱਪਲ ਕੈ ਤਲੈ ਕੱਟੇਂ ਦਪਹਿਰ
ਜ਼ਮੀਨ ਤੋ ਗਈ ਇਬ ਜ਼ੁਬਾਨ ਪਰ ਬੀ ਬੱਦਲ ਛਾਏ
ਤੇਰੇ ਗੈਲ ਜੋ ਰੁੱਤਾਂ ਮਾਣੀਆਂ ਔਹ ਦਿਨ ਮੁੜਕੈ ਨੀ ਆਏ
ਤੇਰੇ ਗੈਲ ਜੋ ਰੁੱਤਾਂ