ਵਾਸ਼ਿੰਗਟਨ – ਅਮਰੀਕਾ ‘ਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 4 ਸਾਲ ਦੌਰਾਨ 20 ਹਜ਼ਾਰ ਭਾਰਤੀਆਂ ਨੇ ਅਮਰੀਕਾ ‘ਚ ਸਿਆਸੀ ਸ਼ਰਨ ਮੰਗੀ। ਅਮਰੀਕੀ ਹੋਮਲੈਂਡ ਸਕਿ hoਓਰਿਟੀ ਮੰਤਰਾਲਾ ਨੇ ਉੱਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ। ਉਕਤ ਐਸੋਸੀਏਸ਼ਨ ਪੰਜਾਬ ਤੋਂ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਕੰਮ ਕਰਦੀ ਹੈ। ਇਸ ਮੁਤਾਬਕ 2014 ‘ਚ 2306 ਵਿਅਕਤੀਆਂ ਨੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਸੀ। ਇਨ੍ਹਾਂ ‘ਚ 146 ਔਰਤਾਂ ਸਨ। 2015 ‘ਚ ਇਹ ਗਿਣਤੀ ਵਧ ਕੇ 2971 ਹੋ ਗਈ ਪਰ ਔਰਤਾਂ ਦੀ ਗਿਣਤੀ ਘੱਟ ਕੇ 96 ਰਹਿ ਗਈ। 2016 ‘ਚ 123 ਔਰਤਾਂ ਸਮੇਤ 4088 ਅਤੇ 2017 ‘ਚ 187 ਔਰਤਾਂ ਸਮੇਤ 3656 ਲੋਕਾਂ ਨੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਿੱਤੀ। ਅਮਰੀਕਾ ‘ਚ ਹਰ ਸਾਲ ਹਜ਼ਾਰਾਂ ਭਾਰਤੀ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਇਸ ਕੰਮ ‘ਚ ਸ਼ਾਮਲ ਏਜੰਟਾਂ ਨੂੰ ਉਹ ਕਥਿਤ ਤੌਰ ‘ਤੇ 25 ਤੋਂ 30 ਲੱਖ ਰੁਪਏ ਪ੍ਰਤੀ ਵਿਅਕਤੀ ਤੱਕ ਦਿੰਦੇ ਹਨ।
Related Posts
ਹੌਟ–ਸਪੌਟ ਖੇਤਰਾਂ ’ਤੇ ਪੂਰਾ ਫ਼ੋਕਸ ਕਰ ਕੇ ਕੀਤਾ ਜਾ ਰਿਹੈ ਕੋਰੋਨਾ ਦਾ ਖਾਤਮਾ
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ, ਜਿਸ ਅਧੀਨ ਜ਼ਿਲ੍ਹਿਆਂ ਤੇ ਰਾਜਾਂ ਦੇ ਅਧਿਕਾਰੀਆਂ…
ਤੁਹਾਡਾ ਖਾਣਾ ਕੈਂਸਰ ਦਾ ਕਾਰਨ ਤਾਂ ਨਹੀਂ, ਸਰਵੇਖਣ ਕੀ ਕਹਿੰਦੇ ਹਨ
ਨਵੀਦਿਲੀ-ਫਰਾਂਸੀਸੀ ਖੋਜਕਾਰਾਂ ਨੇ ਪ੍ਰੋਸੈੱਸਡ (ਡੱਬਾ ਜਾਂ ਪੈਕੇਟਾਂ ‘ਚ ਬੰਦ) ਖਾਣ ਵਾਲੇ ਪਦਾਰਥਾਂ ਕਾਰਨ ਕੈਂਸਰ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਕੇਕ,…
ਜਿੱਥੇ ਸੀ ਕਦੇ ਕੱਪੜੇ ਵਾਲੇ, ਉਥੇ ਲਟਕਦੇ ਨੇ ਹੁਣ ਮੱਕੜੀ ਦੇ ਜਾਲੇ
ਸੁਰਿੰਦਰ ਕੋਛੜ ਗੁਰੂ ਨਗਰੀ ਅੰਮ੍ਰਿਤਸਰ ਦੀ ਧਾਰਮਿਕ ਮਹੱਤਤਾ ਦੇ ਕਾਰਨ ਪਿਛਲੇ ਸਮਿਆਂ ਵਿਚ ਸ਼ਹਿਰ ‘ਚ 222 ਦੇ ਕਰੀਬ ਧਰਮਸ਼ਾਲਾਵਾਂ ਮੌਜੂਦ…