28 ਜ਼ੂਨ ਨੂੰ ਲੋਕਾਂ ਦੇ ਰੂਬ- ਰੂਹ ਹੋਵੇਂਗੀ ”ਮਿੰਦੋ ਤਸੀਲਦਾਰਨੀ”

ਜਲੰਧਰ— 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਅੱਜ ਦੂਜਾ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇ ਇਸ ਪ੍ਰੋਮੋ ‘ਚ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਫਿਲਮ ਦੇ ਗੀਤ ‘ਕੱਚੀਏ ਲਗਰੇ’ ‘ਤੇ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਵਲੋਂ ਫਿਲਮ ਦੇ ਟਰੇਲਰ ਤੇ ਗਾਣਿਆਂ ਦੇ ਨਾਲ-ਨਾਲ ਫਿਲਮ ਦੇ ਪ੍ਰੋਮੋਜ਼ ਨੂੰ ਖੂਬ ਪਸੰਦ ਕਰ ਰਹੇ ਹਨ। ਦਰਸ਼ਕ ਇਕ ਵੱਖਰੇ ਵਿਸ਼ੇ ‘ਤੇ ਬਣੀ ‘ਮਿੰਦੋ ਤਸੀਲਦਾਰਨੀ’ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਜੇਕਰ ਫਿਲਮ ‘ਮਿੰਦੋ ਤਸੀਲਦਾਰਨੀ’ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ। ਮੋਂਟੀ ਬੈਨੀਪਾਲ ਤੇ ਪਵਿੱਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਅਵਤਾਰ ਸਿੰਘ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਇਸ ਫਿਲਮ ‘ਚ ਲੀਡ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਓਮਜੀ ਗਰੁੱਪ ਵਲੋਂ ਇਸ ਫਿਲਮ ਨੂੰ ਡਿਸਟ੍ਰੀਬਿਊਟ ਕੀਤਾ ਜਾ

Leave a Reply

Your email address will not be published. Required fields are marked *