ਵਾਸ਼ਿੰਗਟਨ — ਅਮਰੀਕਾ ਨੇ ਨਵੇਂ ਸਾਲ ਦੇ ਦਿਨ ਮੈਕਸੀਕੋ ਸਰਹੱਦ ‘ਤੇ ਤਿਜੁਆਨਾ ‘ਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 150 ਪ੍ਰਵਾਸੀਆਂ ‘ਤੇ ਹੰਝੂ ਗੈਸ ਦੇ ਗੋਲੇ ਛੱਡੇ। ਅਮਰੀਕੀ ਸੀਮਾ ਸ਼ੁਲਕ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਆਖਿਆ ਕਿ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਤੋਂ ਇਲਾਵਾ ਪੱਥਰਬਾਜ਼ਾਂ ਨੂੰ ਨਿਸ਼ਾਨਾ ਬਣਾਉਦੇ ਹੋਏ ਹੰਝੂ ਗੈਸ ਦੇ ਗੋਲੇ ਛੱਡੇ ਗਏ। ਬਿਆਨ ਮੁਤਾਬਕ ਸਰਹੱਦ’ਤੇ ਮੌਜੂਦ ਕਿਸੇ ਵੀ ਪ੍ਰਵਾਸੀ ਬੱਚਿਆਂ ‘ਤੇ ਹੰਝੂ ਗੈਸ ਦੇ ਗੋਲਿਆਂ ਦਾ ਅਸਰ ਨਹੀਂ ਹੋਇਆ। ਇਨਾਂ ਦਾ ਇਸਤੇਮਾਲ ਪੱਥਰਬਾਜ਼ਾਂ ਨੂੰ ਪਿੱਛੇ ਹਟਾਉਣ ਲਈ ਕੀਤਾ ਗਿਆ ਸੀ। ਤੇ ਤਿਜੁਆਨਾ ਦੇ ਤੱਟ ਨੇੜੇ ਗੈਸ ਦੇ 3 ਗੋਲੇ ਛੱਡੇ ਗਏ, ਜਿਸ ਦਾ ਬੱਚਿਆਂ, ਔਰਤਾਂ ਅਤੇ ਪੱਤਰਕਾਰਾਂ ਸਮੇਤ ਕਈ ਪ੍ਰਵਾਸੀਆਂ ‘ਤੇ ਬੁਰਾ ਅਸਰ ਪਿਆ। ਅਮਰੀਕਾ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਹੀ ਪੱਥਰਬਾਜ਼ੀ ਸ਼ੁਰੂ ਹੋਈ। ਏਜੰਸੀ ਨੇ ਕਿਹਾ ਕਿ ਕੁਝ ਬੱਚੇ ਕੰਢਿਆਂ ਵਾਲੀ ਤਾਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੱਥਰਬਾਜ਼ੀ ਦੇ ਚੱਲਦੇ ਅਮਰੀਕੀ ਏਜੰਟ ਉਨ੍ਹਾਂ ਦੀ ਮਦਦ ਨਾ ਕਰ ਸਕੇ। ਇਸ ਤੋਂ ਬਾਅਦ ਏਜੰਟਾਂ ਨੇ ਮਿਰਚ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ। ਏਜੰਸੀ ਨੇ ਆਖਿਆ ਕਿ 25 ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਜਦਕਿ ਹੋਰ ਪ੍ਰਵਾਸੀ ਵਾਪਸ ਮੈਕਸੀਕੋ ਚੱਲੇ ਗਏ।
Related Posts
ਮਹਾਰਾਜ ਨੇ ਹੱਥ ਦੇ ਕੇ ਰੱਖ ਲਿਆ !
ਜਦੋਂ ਮੈਂ ਹੋਸ਼ ਸੰਭਲ਼ੀ ਸਾਡਾ ਟੱਬਰ ਮਾਨ ਦਲ ਨੂੰ ਵੋਟਾਂ ਪਾਉਂਦਾ ਸੀ । ਨਿੱਕੀ ਉਮਰੇ ਅਸੀਂ ਅਕਾਲੀਆਂ ਅਤੇ ਕਾਂਗਰਸੀਆਂ ਬਰਾਬਰ…
ਆਮਿਰ ਖਾਨ ਦੀ ”3 ਇਡੀਅਟਸ” ਤੋਂ ਬਾਅਦ ਲੱਦਾਖ ”ਚ ਹੋਇਆ ਟੂਰਿਜ਼ਮ ”ਚ ਵਾਧਾ
ਮੁੰਬਈ : ਸਾਲ 2009 ‘ਚ ਆਈ ਹਿੰਦੀ ਫਿਲਮ ‘3 ਇਡੀਅਟਸ’ ਨੇ ਜਿਥੇ ਸਫਲਤਾ ਦੇ ਨਵੇਂ ਮੁਕਾਮ ਤੈਅ ਕੀਤੇ ਸੀ, ਜੋ ਅੱਜ…
ਅਧੁਨਿਕ ਭੇਡਾਂ : ਮਾਡਰਨ ਆਰਟ ਦੇ ਕਦਰਦਾਨ ਰੱਜ ਕੇ ਖੱਚ ਕੀਤੇ
ਤਰਨਤਾਰਪ-ਸ਼ਹਿਰਾਂ ਦੀਆਂ ਆਰਟ ਗੈਲਰੀਆਂ ‘ਚ ਵਾਹਯਾਤ ਚੀਜਾਂ, ਤਸਵੀਰਾਂ ਤੇ ਕਲਾਕਾਰੀਆਂ ਦੁਆਲੇ ਕੱਠੇ ਹੋ ਕੇ ਲੋਕ “ਵਾਯੋ ਵਾਯੋ” ਕਰਦੇ ਵੇਖੇ ਹੋਣਗੇ…