ਇਟਲੀ ‘ਚ ਪੰਜਾਬੀ ਨੌਜਵਾਨਾਂ ਦਾ ਕਬੂਤਰਬਾਜ਼ੀ ਦਾ ਸ਼ੌਕ ਬੁਲੰਦੀਆਂ ‘ਤੇ

ਇਟਲੀ :ਅਜਿਹੇ ਪੰਜਾਬੀ ਨੌਜਵਾਨ ਵੀ ਹਨ, ਜਿਹੜੇ ਕਬੱਡੀ ਨੂੰ ਪਿਆਰ ਕਰਨ ਦੇ ਨਾਲ-ਨਾਲ ਕਬੂਤਰਬਾਜ਼ੀ ਮੁਕਾਬਲਿਆਂ ਦਾ ਸ਼ੌਾਕ ਲੈ ਪਿਛਲੇ ਕਰੀਬ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਤੋਂ ਇਟਲੀ ਦੇ ਬਾਸ਼ਿੰਦੇ ਬਣ ਗਏ ਹਨ ਪਰ ਇੱਥੇ ਆ ਕੇ ਵੀ ਕਬੂਤਰਬਾਜ਼ੀ ਦੇ ਸ਼ੌਾਕ ਨੂੰ ਬਰਕਰਾਰ ਰੱਖ ਰਹੇ ਹਨ | ਕਬੂਤਰਾਂ ਦੇ ਰਹਿਣ ਲਈ ਵਿਸ਼ੇਸ਼ ਤੌਰ ‘ਤੇ ਕਬੂਤਰ ਘਰ ਬਣਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰ ਰਹੇ ਹਨ ਤੇ ਨਾਲ ਹੀ ਇਨ੍ਹਾਂ ਕਬੂਤਰਾਂ ਦੀ ਉਡਾਨ ਦੇ ਵਿਸ਼ੇਸ਼ ਮੁਕਾਬਲੇ ਵੀ ਕਰਵਾਉਂਦੇ ਹਨ | ਪ੍ਰੈੱਸ ਨੂੰ ਕਬੂਤਰਾਂ ਦੇ ਸ਼ੌਕ ਸਬੰਧੀ ਜਾਣਕਾਰੀ ਦਿੰਦਿਆਂ ਲਾਤੀਨਾ ਜ਼ਿਲ੍ਹੇ ਦੇ ਸ਼ਹਿਰ ਸਨਫਲੀਚੇ ਦੇ ਵਸਨੀਕ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਬੈਂਸ ਤੇ ਗੁਰਪ੍ਰੀਤ ਸਿੰਘ ਗੋਰਾ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਕਰੀਬ ਇਕ ਦਹਾਕੇ ਤੋਂ ਇੰਗਲੀਸ਼ ਟੀਪਲਰ, ਪਾਕਿਸਤਾਨੀ ਮਲਵਈ, ਹਾਈਫਲੇਅਰ ਤੇ ਮੋਤੀਆ ਆਦਿ ਨਸਲਾਂ ਦੇ ਦੇਸ਼ੀ-ਵਿਦੇਸ਼ੀ 100 ਤੋਂ ਵੱਧ ਕਬੂਤਰ ਰੱਖੇ ਹੋਏ ਹਨ | ਕਬੂਤਰਬਾਜ਼ੀ ਦਾ ਸ਼ੌਾਕ ਉਨ੍ਹਾਂ ਨੂੰ ਪੰਜਾਬ ਤੋਂ ਹੀ ਸੀ | ਇਟਲੀ ‘ਚ ਵੀ ਪੰਜਾਬੀਆਂ ਵਲੋਂ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਬੀਤੇ ਸਮੇਂ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਖੇ ਕਬੂਤਰਬਾਜ਼ੀ ਦੇ ਮੁਕਾਬਲੇ ਹੋਏ ਜਿਸ ‘ਚ ਉਨ੍ਹਾਂ ਦਾ ਚਿੱਟਾ ਕਬੂਤਰ ਦੂਜੇ ਨੰਬਰ ‘ਤੇ ਰਿਹਾ ਜਿਸ ਨੂੰ ਪ੍ਰਬੰਧਕਾਂ ਵਲੋਂ ਧਨਰਾਸ਼ੀ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ | ਇਕ ਹੋਰ ਪੰਜਾਬੀ ਅਮਰਜੀਤ ਸਿੰਘ ਉੱਪਲ ਨੇ ਦੱਸਿਆ ਕਿ ਉਨ੍ਹਾਂ ਵੀ 50 ਕਬੂਤਰ ਦੇਸ਼ੀ-ਵਿਦੇਸ਼ੀ ਰੱਖੇ ਹੋਏ ਹਨ | ਬੀਤੇ ਦਿਨੀਂ ਉਨ੍ਹਾਂ ਇਕ ਇਟਾਲੀਅਨ ਵਿਅਕਤੀ ਦੇ ਵਿਦੇਸ਼ੀ ਕਬੂਤਰ ਨਾਲ ਆਪਣੇ ਭਾਰਤੀ ਨੀਲੇ ਦੇਸ਼ੀ ਕਬੂਤਰ ਨਾਲ ਇਟਲੀ ਦੇ ਸ਼ਹਿਰ ਫਿਰੈਂਸੇ ਤੋਂ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਤੇ ਦੋ ਦਿਨਾਂ ‘ਚ ਉਸ ਦਾ ਦੇਸ਼ੀ ਕਬੂਤਰ 350 ਕਿੱਲੋਮੀਟਰ ਦਾ ਸਫ਼ਰ ਤੈਅ ਕਰਦਾ ਤੇਰਾਚੀਨਾ ਪਹੁੰਚ ਗਿਆ ਜਦੋਂ ਕਿ ਇਟਾਲੀਅਨ ਵਿਅਕਤੀ ਦਾ ਕਬੂਤਰ ਹਾਲੇ ਤੱਕ ਲਾਪਤਾ ਹੈ |

Leave a Reply

%d bloggers like this: