ਸੁੱਕ ਰਿਹਾ ਸਾਡਾ ਲਹੂ, ਚੀਨ ਤੋਂ ਵਾਪਸ ਦਿਵਾਉ ਸਾਡੀ ਬਹੂ

ਇਸਲਾਮਾਬਾਦ : ਜਿਨਾ ਪਾਕਿਸਤਾਨੀਆਂ ਨੇ ਚੀਨ ਵਿਚ ਰਹਿਣ ਵਾਲੀਆਂ ਉਈਗਰ ਮੁਸਲਮਾਨ ਕੁੜੀਆਂ ਨਾਲ ਵਿਆਹ ਕਰਵਾਏ ਹਨ, ਉਹ ਵਿਚਾਰੇ ਉਸ ਦਿਨ ਨੂੰ ਉਡੀਕ ਰਹੇ ਹਨ ਜਦੋਂ ਉਨਾਂ ਨੂੰ ਉਨਾਂ ਦੀਆਂ ਬਹੂਆਂ ਵਾਪਸ ਮਿਲਣਗੀਆਂ। ਇਸ ਸਮੇਂ ਚੀਨ ਵਿਚ 38 ਅਜਿਹੀਆਂ ਕੁੜੀਆਂ ਹਨ ਜਿਹੜੀਆਂ ਵਿਆਹੀਆਂ ਤਾਂ ਪਾਕਿਸਤਾਨ ਵਿਚ ਹਨ ਪਰ ਚੀਨ ਨੇ ਉਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਹਨ ਤੇ ਉਨਾਂ ਨੂੰ ਪਾਕਿਸਤਾਨ ਨਹੀਂ ਆਉਣ ਦਿੱਤਾ ਜਾ ਰਿਹਾ।
ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਤੇ ਸਖਤੀ ਦੀਆਂ ਅਕਸਰ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪਾਕਿਸਤਾਨ ਵਿਚ ਕਈ ਬੰਦੇ ਚੀਨੀ ਸਫਾਰਤਖਾਨੇ ਵਿਚ ਗੇੜੇ ਕੱਟ ਰਹੇ ਹਨ ਕਿ ਉਨਾਂ ਦੀਆਂ ਤੀਵੀਂਆਂ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਵੇ।
ਮਿਰਜ਼ਾ ਇਮਰਾਨ ਬੇਗ ਨੇ ਦੱਸਿਆ ਕਿ ਉਸ ਦੀ ਘਰ ਵਾਲੀ ਉਈਗਰ ਮੁਸਲਮਾਨ ਹੈ ਤੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ। ਉਹ ਮਈ 2017 ਵਿਚ ਚੀਨ ਆਪਣੇ ਘਰ ਗਈ ਸੀ ਤੇ ਹੁਣ ਤੱਕ ਵਾਪਸ ਨਹੀਂ ਆਈ ਹੈ।
ਉਹ ਆਪਣੀ ਘਰ ਵਾਲੀ ਤੇ ਬੱਚਿਆਂ ਨੂੰ ਮਿਲਣ ਲਈ ਤਰਸ ਰਿਹਾ ਹੈ।

Leave a Reply

%d bloggers like this: