140 ਅਫ਼ਗ਼ਾਨੀ ਸਿੱਖਾਂ ਨੂੰ ਤਾਲਿਬਾਨਾਂ ਨੇ ਰੋਕਿਆ

0
15

ਕਾਬੁਲ: ਤਾਜ਼ਾ ਰਿਪੋਰਟ ਮੁਤਾਬਕ ਅਫ਼ਗ਼ਾਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ 140 ਹਿੰਦੂ ਅਤੇ ਸਿੱਖਾਂ ਨੂੰ ਤਾਲਿਬਾਨ ਨੇ ਰੋਕ ਦਿੱਤਾ ਹੈ। ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਆਪਣੇ ਲੜਾਕਿਆਂ ਦੀ ਤਾਇਨਾਤੀ ਵਧਾ ਦਿੱਤੀ ਹੈ ਅਤੇ 140 ਹਿੰਦੂਆਂ ਅਤੇ ਸਿੱਖਾਂ ਨੂੰ ਉੱਥੋਂ ਵਾਪਸ ਪਰਤਣ ਲਈ ਕਿਹਾ ਹੈ, ਜੋ 15 ਘੰਟਿਆਂ ਤੋਂ ਭਾਰਤ ਲਈ ਉਡਾਣ ਦੀ ਉਡੀਕ ਕਰ ਰਹੇ ਹਨ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਜਿਨ੍ਹਾਂ ਹਿੰਦੂਆਂ ਅਤੇ ਸਿੱਖਾਂ ਨੂੰ ਤਾਲਿਬਾਨ ਨੇ ਭਾਰਤ ਆਉਣ ਤੋਂ ਰੋਕਿਆ ਸੀ ਉਹ ਗੁਰੂ ਤੇਗ਼ ਬਹਾਦਰ ਜੀ ਦੇ 400 ਵੇਂ ਜਨਮ ਦਿਹਾੜੇ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭਾਰਤ ਆ ਰਹੇ ਸਨ।

Google search engine

LEAVE A REPLY

Please enter your comment!
Please enter your name here