11/9 ਦੇ ਅੱਤਵਾਦੀ ਹਮਲੇ ਦੀ ਘਟਨਾ ਦੇ 20 ਸਾਲ ਬਾਅਦ ਬਾਇਡਨ ਸਰਕਾਰ ਦਾ ਵੱਡਾ ਫੈਸਲਾ

0
7

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਸਬੰਧੀ ਵੱਡਾ ਫੈਸਲਾ ਲਿਆ ਹੈ। ਬਾਇਡਨ ਸਰਕਾਰ ਨੇ ਇਸ ਅੱਤਵਾਦੀ ਹਮਲੇ ਨਾਲ ਸਬੰਧਤ ਕੁਝ ਦਸਤਾਵੇਜ਼ ਗੁਪਤ ਸੂਚੀ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਇਹ ਨਿਰਦੇਸ਼ 11 ਸਤੰਬਰ ਦੇ ਅੱਤਵਾਦੀ ਹਮਲੇ ਦੀ ਘਟਨਾ ਦੇ 20 ਸਾਲ ਪੂਰਾ ਹੋਣ ਤੋਂ ਸਿਰਫ਼ ਇਕ ਹਫ਼ਤਾ ਪਹਿਲਾਂ ਆਇਆ ਹੈ ਅਤੇ ਇਨ੍ਹਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਵਰ੍ਹਿਆਂ ਤੋਂ ਪੀੜਤਾਂ ਦੇ ਪਰਿਵਾਰ ਅਤੇ ਸਰਕਾਰ ਵਿਚਾਲੇ ਟਕਰਾਅ ਚੱਲ ਰਿਹਾ ਸੀ। ਦੱਸਣਯੋਗ ਹੈ ਕਿ ਸਰਕਾਰ ਦਾ ਇਹ ਫੈਸਲਾ ਉਨ੍ਹਾਂ ਪੀੜਤਾਂ ਦੇ ਪਰਿਵਾਰਾਂ ਲਈ ਮਦਦਗਾਰ ਹੋਵੇਗਾ ਜੋ ਸਊਦੀ ਅਰਬ ਦੀ ਸਰਕਾਰ ਵਿਰੁੱਧ ਆਪਣੇ ਦੋਸ਼ਾਂ ਦੇ ਸਬੰਧ ‘ਚ ਲੰਮੇਂ ਸਮੇਂ ਤੋਂ ਰਿਕਾਰਡ ਦੀ ਮੰਗ ਕਰ ਰਹੇ ਹਨ।
ਬਾਇਡਨ ਨੇ ਸ਼ੁੱਕਰਵਾਰ ਨੂੰ ਦਸਤਾਵੇਜ਼ਾਂ ਨੂੰ ਗੁਪਤ ਸੂਚੀ ਤੋਂ ਹਟਾਉਣ ਦਾ ਹੁਕਮ ਦਿੰਦਿਆਂ ਵਾਅਦਾ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਸਨਮਾਨ ਪੂਰਵਕ ਜੁੜਣਾ ਜਾਰੀ ਰੱਖੇਗਾ।

Google search engine

LEAVE A REPLY

Please enter your comment!
Please enter your name here