100 ਤੋਂ ਵੱਧ ਕੁੱਤਿਆਂ ਨੂੰ ਜ਼ਹਿਰ ਦੇ ਕੇ ਦਫ਼ਨਾਇਆ

0
5

ਕਰਨਾਟਕ : ਹਾਲ ਹੀ ਵਿਚ 150 ਦੇ ਕਰੀਬ ਬਾਂਦਰਾਂ ਨੂੰ ਮਾਰਨ ਦੀ ਘਟਨਾ ਤੋਂ ਬਾਅਦ ਕਰਨਾਟਕ ਵਿਚ ਭਾਰੀ ਹੰਗਾਮਾ ਹੋਇਆ ਸੀ। ਵਿਵਾਦ ਅਜੇ ਪੂਰੀ ਤਰ੍ਹਾਂ ਸੁਲਝਿਆ ਵੀ ਨਹੀਂ ਸੀ ਕਿ ਹੁਣ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆ ਗਿਆ ਹੈ। ਸ਼ਿਵਮੋਗਾ ਵਿਚ 100 ਤੋਂ ਵੱਧ ਕੁੱਤਿਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਮਾਰਿਆ ਗਿਆ ਅਤੇ ਫਿਰ ਦਫਨਾ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਜੀਵਤ ਕੁੱਤਿਆਂ ਨੂੰ ਵੀ ਦਫਨਾਇਆ ਗਿਆ ਹੈ। ਸਥਾਨਕ ਪਸ਼ੂ ਅਧਿਕਾਰ ਕਾਰਕੁੰਨਾਂ ਦੀ ਸ਼ਿਕਾਇਤ ‘ਤੇ ਕਮਬਦਲ ਹੋਸੂਰ ਗ੍ਰਾਮ ਪੰਚਾਇਤ ਦੇ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ ਲਕਸ਼ਮੀ ਪ੍ਰਸਾਦ ਨੇ ਦੱਸਿਆ ਕਿ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕੁੱਤਿਆਂ ਨੂੰ ਮਾਰਨ ਦਾ ਹੁਕਮ ਗ੍ਰਾਮ ਪੰਚਾਇਤ ਨੇ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਗ੍ਰਾਮ ਪੰਚਾਇਤ ਦੇ ਇੱਕ ਅਧਿਕਾਰੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਐਸਪੀ ਪ੍ਰਸਾਦ ਨੇ ਕਿਹਾ ਕਿ ਇਸ ਮਾਮਲੇ ਵਿਚ ਪਸ਼ੂਆਂ ਦੇ ਡਾਕਟਰਾਂ ਦੀ ਟੀਮ ਤੋਂ ਮੌਤ ਦੇ ਕਾਰਨਾਂ ਬਾਰੇ ਰਿਪੋਰਟ ਮੰਗੀ ਗਈ ਹੈ। ਰਿਪੋਰਟ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਪਸ਼ੂ ਬਚਾਅ ਕਲੱਬ ਦੇ ਕਾਰਕੁਨਾਂ ਨੇ ਦੋਸ਼ ਲਾਇਆ ਕਿ ਗ੍ਰਾਮ ਪੰਚਾਇਤ ਦੇ ਅਧਿਕਾਰੀਆਂ ਨੇ ਇੱਕ ਨਿੱਜੀ ਕੰਪਨੀ ਨੂੰ ਕੁੱਤਿਆਂ ਨੂੰ ਮਾਰਨ ਦਾ ਠੇਕਾ ਦਿੱਤਾ ਹੈ। ਪ੍ਰਾਈਵੇਟ ਕੰਪਨੀ ਨੇ ਇਲਾਕੇ ਦੇ ਕੁਝ ਕੁੱਤਿਆਂ ਨੂੰ ਜ਼ਿੰਦਾ ਦੱਬ ਦਿੱਤਾ ਅਤੇ ਬਾਕੀ ਕੁੱਤਿਆਂ ਨੂੰ ਜ਼ਹਿਰ ਦੇ ਕੇ ਦਫਨਾ ਦਿੱਤਾ। ਉਧਰ ਗ੍ਰਾਮ ਪੰਚਾਇਤ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾ ਤਾਂ ਕੁੱਤਿਆਂ ਨੂੰ ਮਾਰਨ ਦਾ ਕੋਈ ਆਦੇਸ਼ ਦਿੱਤਾ ਹੈ ਅਤੇ ਨਾ ਹੀ ਠੇਕਾ ਦਿੱਤਾ ਹੈ। ਉਸ ਵਿਰੁੱਧ ਲਾਏ ਦੋਸ਼ ਬੇਬੁਨਿਆਦ ਹਨ।

Google search engine

LEAVE A REPLY

Please enter your comment!
Please enter your name here