10 ਵੀਂ ਪਾਸ ਲਈ ਸੁਨਹਿਰੀ ਮੌਕਾ, ਹੋਵੇਗੀ ਬੰਪਰ ਭਰਤੀ

0
38

ਨਵੀਂ ਦਿੱਲੀ : ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਵਿਚ 7545, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਵਿਚ 8464, ਇੰਡੋ ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਵਿਚ 1431, ਹਥਿਆਰਬੰਦ ਸੀਮਾ ਬੱਲ (ਐਸਐਸਬੀ) ਵਿਚ 3806, ਸਕੱਤਰੇਤ ਸੁਰੱਖਿਆ ਬਲ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚੁਣੇ ਜਾਣ ਤੋਂ ਬਾਅਦ ਉਮੀਦਵਾਰਾਂ ਨੂੰ 21,700 ਰੁਪਏ ਤੋਂ ਲੈ ਕੇ 69,100 ਰੁਪਏ ਤਨਖਾਹ ਮਿਲੇਗੀ।ਭਰਤੀ ਲਈ ਯੋਗਤਾਐਸਐਸੀ ਦੇ ਸੀਏਪੀਐਫ ਜੀਡੀ ਕਾਂਸਟੇਬਲ (CAPF GD Constable) ਦੇ ਅਹੁਦੇ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਲਈ 10 ਵੀਂ ਪਾਸ ਹੋਣਾ ਜ਼ਰੂਰੀ ਹੈ। ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਦੀ ਭਰਤੀ ਯੋਜਨਾ ਤੇ ਗ੍ਰਹਿ ਮੰਤਰਾਲੇ ਤੇ ਸਟਾਫ ਚੋਣ ਕਮਿਸ਼ਨ ਦਰਮਿਆਨ ਹੋਏ ਸਮਝੌਤੇ ਦੇ ਮੈਮੋਰੰਡਮ ਅਨੁਸਾਰ ਅਸਮ ਰਾਈਫਲਜ਼ (ਏਆਰ) ਵਿੱਚ (ਐਸਐਸਐਫ) ਤੇ ਰਾਈਫਲਮੈਨ (ਜਨਰਲ ਡਿਊਟੀ) ਇਹ ਭਰਤੀ ਹੋਵੇਗੀ। ਦੱਸਣਯੋਗ ਹੈ ਕਿ ਬੀਐਸਐਫ ‘ਚ ਭਰਤੀ ਲਈ ਸਟਾਫ ਸਲੈਕਸ਼ਨ ਕਮਿਸ਼ਨ ਵੱਲੋਂ 25,271 ਅਸਾਮੀਆਂ ਲਈ ਭਰਤੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਾਂਸਟੇਬਲ ਦੀ ਪੋਸਟ ਲਈ ਉਮੀਦਵਾਰ ਅਰਜ਼ੀਆਂ ਦੇ ਸਕਦੇ ਹਨ। ਇਸ ਲਈ ਯੋਗ ਉਮੀਦਵਾਰ ਆਨਲਾਈਨ ਵੈਬਸਾਈਟ ssc.nic.in ‘ਤੇ ਜਾ ਕੇ ਆਨਲਾਈਨ ਅਰਜੀ ਭਰ ਸਕਦੇ ਹਨ। ਬਿਨੈ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਅਗਸਤ 2021 ਹੈ। ਇਸ ਤੋਂ ਇਲਾਵਾ ਉਮੀਦਵਾਰ ਐਸਬੀਆਈ ਦੇ ਚਲਾਨ (SBI Challan) ਰਾਹੀਂ ਫੀਸ ਦਾ ਨਗਦ ਭੁਗਤਾਨ ਕਰ ਸਕਦੇ ਹਨ। ਇਹ ਭੁਗਤਾਨ ਬੈਂਕ ਦੇ ਕੰਮਕਾਜੀ ਘੰਟਿਆਂ ਅੰਦਰ ਐਸਬੀਆਈ ਦੀਆਂ ਸ਼ਾਖਾਵਾਂ ‘ਤੇ 07.09.2021 ਤੱਕ ਨਕਦ ਭੁਗਤਾਨ ਕਰ ਸਕਦੇ ਹਨ।

Google search engine

LEAVE A REPLY

Please enter your comment!
Please enter your name here