ਲੁਧਿਆਣਾ —ਤਾਜਪੁਰ ਰੋਡ ਕੇਂਦਰੀ ਜੇਲ ‘ਚ ਇਕ ਹਵਾਲਾਤੀ ਨੇ ਸ਼ੱਕੀ ਹਾਲਾਤ ‘ਚ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਲਗਭਗ ਹਵਾਲਾਤੀ ਲਵਤਾਰ ਸਿੰਘ ਨੇ ਸੈਂਟਰ ਬਲਾਕ ਦੀ ਬੈਰਕ ਨੰ. 1 ‘ਚ ਬਾਥਰੂਮ ‘ਚ ਪਜ਼ਾਮੇ ਦੇ ਨਾਲੇ ਨੂੰ ਗਲ ‘ਚ ਪਾ ਕੇ ਲੋਹੇ ਦੀ ਗਰਿੱਲ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸਸਬੰਧ ‘ਚ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ ਦੀ ਬੰਦੀ ਸ਼ਾਮ 7 ਵਜੇ ਹੋ ਰਹੀ ਸੀ। ਉਸ ਵਿਚ ਉਕਤ ਹਵਾਲਾਤੀ ਦੀ ਗਿਣਤੀ ਘਟ ਰਹੀ ਸੀ। ਜਦ ਸੈਂਟਰ ਬਲਾਕ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤਾਂ ਕੁੱਝ ਘੰਟਿਆਂ ਬਾਅਦ ਪਤਾ ਲੱਗਾ ਕਿ ਹਵਾਲਾਤੀ ਲਵਤਾਰ ਸਿੰਘ ਦੀ ਲਾਸ਼ ਬਾਥਰੂਮ ਦੀ ਗਰਿੱਲ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਫਾਹ ਤੋਂ ਉਤਾਰਿਆ ਅਤੇ ਸਿਵਲ ਹਸਪਤਾਲ ‘ਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਕਤ ਹਵਾਲਾਤੀ ਚੋਰੀ ਦੇ ਦੋਸ਼ ‘ਚ ਜੇਲ ‘ਚ ਬੰਦ ਸੀ।
Related Posts
ਦਿਲਜੀਤ ਦੀ ਫਿਲਮ ‘ਛੜਾ’ ਬਣੀ ਸਿਨੇਮਾ ਘਰਾਂ ਦੀ
ਜਲੰਧਰ— ਪੰਜਾਬੀ ਫਿਲਮ ‘ਛੜਾ’ ਦੁਨੀਆ ਭਰ ‘ਚ ਰਿਲੀਜ਼ ਹੋ ਗਈ ਹੈ। ਫਿਲਮ ‘ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੱਖ ਭੂਮਿਕਾ…
ਅਮਰੀਕਾ ‘ਚ ਸਿੱਖਾਂ ਨੂੰ ਵੱਡੀ ਰਾਹਤ
ਜਲੰਧਰ-ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ…
ਖਰੜ ਵਿੱਚ 52 ਹਾਕਰਾਂ ਅਤੇ 30 ਸਫਾਈ ਸੇਵਕਾਂ ਦੀ ਹੋਈ ਸਕ੍ਰਿਨਿੰਗ
ਖਰੜ : ਡੀ. ਸੀ. ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਖਬਾਰ ਵਿਕਰੇਤਾਵਾਂ ਅਤੇ ਏਜੰਟਾਂ ਦੀ ਸਕਰੀਨਿੰਗ ਲਈ…