ਮੁਹਾਲੀ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਟਰੱਸਟ ਦੇ ਪ੍ਰਧਾਨ ਤੀਰਥ ਸਿੰਘ ਗੁਲਾਟੀ ਪ੍ਰਧਾਨ ਦੀ ਦੇਖ – ਰੇਖ ਹੇਠ ਮੁਹਾਲੀ ਜ਼ਿਲ੍ਹੇ ਵਿੱਚ ਜਿੱਥੇ ਪਹਿਲਾਂ ਹੀ ਲੋੜਵੰਦਾਂ ਨੂੰ ਰਾਸ਼ਨ ਤਕਸੀਮ ਕੀਤਾ ਜਾ ਰਿਹਾ ਹੈ ,ਉੱਥੇ ਮਹੀਨਾਵਾਰ ਆਰਥਿਕਤਾ ਦੀ ਲੜਾਈ ਲੜ ਰਹੇ 40 ਦੇ ਕਰੀਬ ਪਾਠੀ ਸਿੰਘਾਂ ਨੂੰ ਅਤੇ ਉਨ੍ਹਾਂ ਨਾਲ ਸਬੰਧਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।ਇਹ ਮਹੀਨਾਵਾਰ ਰਾਸ਼ਨ ਟਰੱਸਟ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੀ ਦੇਖ ਰੇਖ ਹੇਠ ਫੇਸ -9 ਵਿਖੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਖੇ ਵੰਡਿਆ ਗਿਆ ।ਇਸ ਮੌਕੇ ਤੇ ਟਰੱਸਟ ਦੇ ਜਨਰਲ ਸਕੱਤਰ ਪ੍ਰੋਫੈਸਰ ਤੇਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮੁਹਾਲੀ ਟੀਮ ਕੋਲ ਜ਼ਿਲੇ ਅੰਦਰਲੇ ਗੁਰਦੁਆਰਾ ਸਾਹਿਬਾਨ ਪਾਠ ਅਤੇ ਕਥਾ ਕੀਰਤਨ ਕਰਦੇ ਪਾਠੀ ਸਿੰਘਾਂ ਨੇ ਟਰੱਸਟ ਦੀ ਜ਼ਿਲ੍ਹਾ ਮੁਹਾਲੀ ਇਕਾਈ ਕੋਲ ਪਹੁੰਚ ਕੀਤੀ ਸੀ ਅਤੇ ਫਿਰ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ .ਐੱਸ.ਪੀ ਸਿੰਘ ਓਬਰਾਏ ਦੀ ਸਲਾਹ ਮਸ਼ਵਰੇ ਦੌਰਾਨ ਇਨ੍ਹਾਂ ਪਾਠੀ ਸਿੰਘਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਤੇ ਟਰੱਸਟ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਰੂਬੀ ,ਪ੍ਰੋਫੈਸਰ ਰਾਜਿੰਦਰ ਸਿੰਘ ਬਰਾੜ ਤੋਂ ਇਲਾਵਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ,ਕਮਲਜੀਤ ਸਿੰਘ, ਹਰਪ੍ਰੀਤ ਸਿੰਘ ,ਨਾਰਾਇਣ ਸਿੰਘ ,ਨਵਰਿੰਦਰ ਸਿੰਘ ਧਾਲੀਵਾਲ, ਗੁਰਲੇਜ ਕੌਰ ਤੋਂ ਇਲਾਵਾ ਟਰੱਸਟ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਮੈਂਬਰ ਵੀ ਆਏ ਸਨ ।
Related Posts
ਸੋਸ਼ਲ ਮੀਡੀਆ ਦਾ ਦਿਨੋਂ ਦਿਨ ਵੱਧ ਰਿਹਾ ਪ੍ਰਭਾਵ
ਸਪੇਨ:ਤੁਹਾਡਾ ਵੱਡਾ ਹੋ ਰਿਹਾ ਬੱਚਾ ਟੀ. ਵੀ. ਅਤੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਦੇ ਰਿਹਾ ਹੈ ਤਾਂ ਸੰਭਲ ਜਾਓ। ਇਕ…
ਮੋਦੀ ਨੂੰ ‘ਬੋਦੀ’ ਦੀ ਲੋੜ
ਦਿੱਲੀ: ਪ੍ਰੱਗਿਆ ਠਾਕੁਰ ਦੇ ਇਸ ਬਿਆਨ ਦਾ ਮਤਲਬ ਏ ਕਿ ਉਸ ਦੇ ਮਨ ਵਿੱਚ ਮੋਦੀ ਦਾ ਕੋਈ ਭੈਅ ਨਹੀਂ ਏ। ਮੋਦੀ…
ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਇਹ ਕੰਪਨੀ ਸਭ ਤੋਂ ਅੱਗੇ
ਨਵੀਂ ਦਿੱਲੀ — ਜਿਸ ਸਮੇਂ ਤੋਂ ਟੈਲੀਕਾਮ ਸੈਕਟਰ ਵਿਚ ਰਿਲਾਇੰਸ ਜੀਓ ਨੇ ਕਦਮ ਰੱਖਿਆ ਹੈ ਉਸ ਸਮੇਂ ਤੋਂ ਇਸ ਸੈਕਟਰ…