ਐਸ਼ਏ ਨਗਰ : ਫ਼ੈਡਰੇਸ਼ਨ ਆਫ ਨੈਸ਼ਨਲ ਪੋਸਟਲ ਆਰਗੇਨਾਈਜ਼ੇਸ਼ਨਜ਼ (ਐਫ.ਐਨ.ਪੀ.ਓ) ਵਲੋਂ ਬਲਜਿੰਦਰ ਸਿੰਘ ਰਾਏਪੁਰ ਕਲਾਂ ਪ੍ਰਧਾਨ ਐਸੋਸੀਏਸ਼ਨ ਪੋਸਟਲ ਇੰਪਲਾਇਜ਼ ਪੰਜਾਬ ਸਰਕਲ ਦੀ ਅਗਵਾਈ ਹੇਠ ਪੋਸਟਲ ਕਰਮਚਾਰੀਆਂ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੈਕਟਰ 55 ਅਤੇ 59 ਦੇ ਡਾਕਖਾਨੇ ਦੇ ਬਾਹਰ ਕਾਲੇ ਬਿੱਲੇ ਲਗਾ ਕੇ ਰੋਸ ਮਾਰਚ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ 8 ਰਾਜ ਸਰਕਾਰਾਂ (ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਓਡੀਸ਼ਾ, ਮਹਾਰਾਸ਼ਟਰ, ਰਾਜਸਥਾਨ, ਬਿਹਾਰ ਅਤੇ ਪੰਜਾਬ) ਨੇ ਤਾਲਾਬੰਦੀ ਸਥਿਤੀ ਦਾ ਫ਼ਾਇਦਾ ਉਠਾਉਂਦਿਆਂ ਫੈਕਟਰੀ ਐਕਟ ਦੀ ਉਲੰਘਣਾ ਕਰਦਿਆਂ ਕਾਰਜਕਾਰੀ ਹੁਕਮ ਰਾਹੀਂ ਰੋਜ਼ਾਨਾ ਕੰਮਕਾਜੀ ਸਮੇਂ ਨੂੰ 8 ਘੰਟਿਆਂ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਇਹ ਨਿਯਮ ਮਜ਼ਦੂਰਾਂ ਦੇ ਸਮੂਹਕ ਸੌਦੇਬਾਜ਼ੀ, ਤਨਖ਼ਾਹ ਸਬੰਧੀ ਵਿਵਾਦ, ਕੰਮ ਵਾਲੀ ਥਾਂ ਤੇ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਦੀ ਗਰੰਟੀ ਆਦਿ ਦੇ ਅਧਿਕਾਰਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਹਨ।
ਆਗੂਆਂ ਨੇ ਕਿਹਾ ਕਿ ਡਾਕ ਵਿਭਾਗ ਵਲੋਂ ਨਿੱਜੀਕਰਨ ਵੱਲ ਪਹਿਲਾ ਕਦਮ ਚੁੱਕਦਿਆਂ ਜੰਗੀ ਪੱਧਰ ਤੇ ਸੀ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਅਤੇ ਉਹਨਾਂ ਦੀ ਡੀ ਦੀ 18 ਮਹੀਨਿਆਂ ਦੀ ਬਕਾਇਆ ਰਾਸ਼ੀ ਰੋਕ ਦਿੱਤੀ ਗਈ ਹੈ ਜੋ ਕਿ ਪੂਰੀ ਤਰ੍ਹਾਂ ਮਨਮਾਨੀ ਹੈ।
ਉਹਨਾਂ ਮੰਗ ਕੀਤੀ ਕਿ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਣ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਇਨਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇ, ਰਾਸ਼ਨ ਵੰਡ ਦੀ ਵਿਆਪਕ ਕਵਰੇਜ ਕੀਤੀ ਜਾਵੇ, ਲਾਕ ਡਾਊਨ ਦੇ ਸਮੇਂ ਦੀ ਸਾਰੀ ਤਨਖਾਹ ਨੂੰ ਯਕੀਨੀ ਬਣਾਇਆ ਜਾਵੇ, ਸਾਰੀਆਂ ਗੈਰ ਸੰਗਠਿਤ ਲੇਬਰ ਫੋਰਸਾਂ ਨੂੰ ਨਕਦ ਤਬਦੀਲ (ਰਜਿਸਟਰਡ ਜਾਂ ਸਵੈ ਰੁਜ਼ਗਾਰ ਪ੍ਰਾਪਤ), ਕੇਂਦਰੀ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਡੀ.ਆਰ. ਫ੍ਰੀਜ, ਐਸ.ਟੀ.ਪੀ. ਰੋਕ ਨਿੱਜੀਕਰਨ ਅਤੇ ਲਾਈਵ ਮਨਜ਼ੂਰਸ਼ੁਦਾ ਅਸਾਮੀਆਂ ਦੇ ਸਮਰਪਣ ਨੂੰ ਰੋਕਿਆ ਜਾਵੇ। ਇਸ ਮੌਕੇ ਕੰਮ ਦੇ ਸਮੇਂ ਕਾਲੇ ਬਿੱਲੇ ਪਾ ਕੇ ਮਜ਼ਦੂਰ ਵਿਰੋਧੀ ਅਤੇ ਲੋਕ ਵਿਰੋਧੀ ਹਮਲਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੰਡੀਗੜ੍ਹ ਪੋਸਟਲ ਡਵੀਜ਼ਨ ਵਿੱਚ ਡਾਕਘਰ ਦੇ ਸਟਾਫ ਵਲੋਂ ਵੀ ਕਾਲੇ ਬੈਜ ਪਾ ਕੇ ਸਰਕਾਰ ਖਿਲਾਫ ਵਿਰੋਧ ਜਾਹਿਰ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਪੋਸਟ ਮਾਸਟਰ, ਦਲਜੀਤ ਸਿੰਘ, ਹਰਿੰਦਰ ਵਰਮਾ, ਆਤਮਾ ਸਿੰਘ, ਬਲਜੀਤ ਖਾਨ, ਪ੍ਰਸ਼ੋਤਮ ਸਿੰਘ, ਹਰਸ਼ ਵਰਧਨ, ਰਾਜੇਸ਼ ਕੁਮਾਰ ਕੁੰਭੜਾ, ਜਸਪਾਲ ਸਿੰਘ, ਜਗਦੀਸ਼ ਸਿੰਘ, ਨਿਰਮਲ ਸਿੰਘ, ਹਰਵਿੰਦਰ ਸਿੰਘ, ਮੈਡਮ ਅਨੁਰਾਧਾ ਅਤੇ ਅੰਜਨਾ ਸਿੰਘ ਹਾਜਿਰ ਸਨ।