ਜੀਰਕਪੁਰ : ਜੀਰਕਪੁਰ ਪੁਲਿਸ ਨੇ ਮੁੱਖ ਸੜਕ ਤੇ ਸਥਿਤ ਪੈਰਾਮਾਉਂਟ ਸੁਸਾਇਟੀ ਨੇੜੇ ਇੱਕ ਕਰੀਬ 30 ਸਾਲਾ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਲਾਸ਼ ਵੇਖਣ ਨੂੰ ਚਾਰ ਪੰਜ ਦਿਨ ਪੁਰਾਣੀ ਲੱਗ ਰਹੀ ਹੈ ਜਿਸ ਵਿੱਚ ਕੀੜੇ ਚੱਲ ਰਹੇ ਹਨ। ਜੀਰਕਪੁਰ ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦਸਿਆਂ ਕਿ ਪੁਲਿਸ ਨੂੰ ਪੈਰਾਮਾਉਂਟ ਸੁਸਾਇਟੀ ਦੇ ਨੇੜੇ ਕਿਸੇ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੜਤਾਲੀਆ ਅਫਸਰ ਸਤਨਾਮ ਸਿੰਘ ਨੇ ਜਾ ਵੇਖਿਆ ਤਾਂ ਲੜਕੀ ਦੀ ਲਾਸ਼ ਦੀ ਹਾਲਤ ਬਹੁਤ ਤਰਸਯੋਗ ਸੀ ਅਤੇ ਲਾਸ਼ ਵਿੱਚੋਂ ਬੁਦਬੂ ਮਾਰ ਰਹੀ ਸੀ। ਲੜਕੀ ਨੇ ਕਾਲੇ ਨੀਲੇ ਰੰਗ ਦੀ ਟੀ ਸ਼ਰਟ ਅਤੇ ਮਿਲਟਰੀ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਲੜਕੀ ਕੋਲ ਅਜਿਹਾ ਕੋਈ ਦਸਤਾਵੇਜ ਨਹੀ ਮਿਲਿਆ ਹੈ ਜਿਸ ਤੋਂ ਲੜਕੀ ਦੀ ਪਛਾਣ ਹੋ ਸਕੇ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਪਛਾਣ ਲਈ 72 ਡੇਰਾਬਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਅਗਲੀ ਕਾਰਵਾਈ ਆਰੰਬ ਕਰ ਦਿੱਤੀ ਹੈ।
Related Posts
ਦੇਸ਼ ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ ਕਰਨਗੇ ਹੜਤਾਲ
ਚੰਡੀਗੜ੍ਹ – ਦੇਸ਼ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ 24 ਘੰਟੇ ਦੀ ਹੜਤਾਲ ‘ਤੇ ਜਾਣਗੇ। ਇਹ ਐਲਾਨ ਅੱਜ ਇਥੇ ਆਲ…
ਸਬਜ਼ੀ ਵੇਚਣ ਵਾਲਾ ਨਿਕਲਿਆ ਕਰੋਨਾ ਪਾਜ਼ੀਟਿਵ
ਆਗਰਾ : ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਇਕ ਸਬਜ਼ੀ ਵੇਚਣ ਵਾਲੇ ਨੂੰ ਕਰੋਨਾ ਵਾਇਰਸ ਦਾ ਪਾਜ਼ੀਟਿਵ ਪਾਏ ਜਾਣ ਤੋਂ…
4 ਬੱਚੇ ਜੰਮੋ ਤੇ ਪੂਰੀ ਉਮਰ ਇਨਕਮ ਟੈਕਸ ਤੋਂ ਛੁਟਕਾਰਾ ਪਾਓ
ਹੰਗਰੀ ਦੀ ਜਨਸੰਖਿਆ ਲਗਤਾਰ ਘੱਟ ਰਹੀ ਹੈ, ਇਸ ਨਵੀਂ ਸਕੀਮ ਤੋਂ ਪ੍ਰਧਾਨ ਮੰਤਰੀ ਨੂੰ ਉਮੀਦ ਹੈ ਕਿ ਬੱਚੇ ਪੈਦਾ ਕਰਨ…