ਦੁਬਈ (ਪੀ. ਟੀ. ਆਈ.)-ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਰਹਿੰਦੇ ਇਕ ਭਾਰਤੀ ਵਿਅਕਤੀ ਦੀ 48 ਲੱਖ ਅਮਰੀਕੀ ਡਾਲਰ ਦੀ ਲਾਟਰੀ ਜਿੱਤੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਯੂ. ਏ. ਈ. ‘ਚ ਨਿਕਲਣ ਵਾਲੇ ਮਹੀਨਾਵਾਰੀ ਡਰਾਅ ‘ਚ ਉਕਤ ਵਿਅਕਤੀ ਦੀ ਲਾਟਰੀ ਨਿਕਲੀ ਹੈ | ਦੱਸਿਆ ਜਾ ਰਿਹਾ ਹੈ ਦੁਬਈ ‘ਚ ਰਹਿੰਦੇ ਸਾਰਥ ਪੁਰਸ਼ੋਤਮਨ ਨਾਂਅ ਦੇ ਵਿਅਕਤੀ ਨਾਲ ਜਦੋਂ ਫ਼ੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਪਹਿਲਾਂ ਸੋਚਿਆ ਕਿ ਇਹ ਇਕ ਫ਼ਰਜ਼ੀ ਕਾਲ ਹੈ | ਜਦੋਂ ਫ਼ੋਨ ‘ਤੇ ਲਾਟਰੀ ਕਰਵਾਉਣ ਵਾਲੇ ਪ੍ਰਬੰਧਕਾਂ ਨੇ ਉਸ ਨੂੰ ਪੁੱਛਿਆ ਕਿ ਏਡੀ ਵੱਡੀ ਲਾਟਰੀ ਜਿੱਤਣ ਤੋਂ ਬਾਅਦ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਤਾਂ ਉਸ ਨੇ ਅੱਗੋਂ ਕੋਈ ਹੁੰਗਾਰਾ ਨਹੀਂ ਭਰਿਆ | ਇਸ ਤੋਂ ਇਲਾਵਾ ਇਸ ਲਾਟਰੀ ਦਾ ਦੂਜਾ ਇਨਾਮ ਜਿੱਤਣ ਵਾਲਾ ਵੀ ਇਕ ਭਾਰਤੀ ਹੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ ‘ਚ ਵੀ ਭਾਰਤ ਦੇ ਇਕ ਵਿਅਕਤੀ ਨੇ ਇਸ ਤਰ੍ਹਾਂ ਦੀ ਇਕ ਲਾਟਰੀ ਜਿੱਤੀ ਸੀ |
Related Posts
ਤੈਰਨਾ ਇਕ ਚੰਗੀ ਕਸਰਤ ਹੈ
ਤੈਰਾਕੀ ਦਾ ਮਹੱਤਵ ਅੱਜਕਲ੍ਹ ਕਾਫੀ ਵਧ ਗਿਆ ਹੈ। ਇਹ ਸ਼ਾਇਦ ਘੱਟ ਲੋਕ ਜਾਣਦੇ ਹੋਣਗੇ ਕਿ ਤੈਰਾਕੀ ਨਾਲ ਸਿਹਤ ਨੂੰ ਲਾਭ…
ਸੰਡੇ ਹੋ ਯਾ ਮੰਡੇ ਰੋਜ਼ ਖਾਉ ਅੰਡੇ
ਨਵੀਂ ਦਿੱਲੀ—ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਦਿਨ ਵਿਚ ਘੱਟ ਤੋਂ ਘੱਟ ਇਕ ਵਾਰ ਤਾਂ ਅੰਡਾ ਖਾਣਾ ਜ਼ਰੂਰ ਪਸੰਦ…
ਬਹੁਤ ਕਰ ਲਈ ਤਰੱਕੀ ,ਹੁਣ ਧੂੰਆਂ ਜਾਉ ਫੱਕੀ
ਜਲੰਧਰ – ਸ਼ਹਿਰ ਦਾ ਪ੍ਰਦੂਸ਼ਣ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਰੇ ਦਾਅਵੇ ਹਵਾ ਹੁੰਦੇ…