ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਛੋਟੇ ਉਦਯੋਗਾਂ ਦੀ ਮਦਦ ਲਈ 59 ਮਿੰਟ ‘ਚ ਲੋਨ ਮਨਜ਼ੂਰ ਕਰਨ ਦੀ ਸਕੀਮ ਲਾਂਚ ਕੀਤੀ। ਇਸ ਸਕੀਮ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਛੋਟੇ ਜਾਂ ਦਰਮਿਆਨੇ ਉਦਯੋਗ ਲਾਉਣ ਜਾਂ ਆਪਣੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ। ਸਰਕਾਰ ਦੀ ਇਸ ਸਕੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਲੋਨ ਲੈਣ ਲਈ ਤੁਹਾਨੂੰ ਬੈਂਕਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸਾਰਾ ਪ੍ਰੋਸੈੱਸ ਆਨਲਾਈਨ ਹੀ ਹੋਵੇਗਾ। ਇਸ ਸਕੀਮ ਨਾਲ 21 ਸਰਕਾਰੀ ਬੈਂਕ ਜੁੜੇ ਹਨ। ਭਾਰਤੀ ਸਟੇਟ ਬੈਂਕ, ਪੀ. ਐੱਨ. ਬੀ. ਅਤੇ ਬੈਂਕ ਆਫ ਬੜੌਦਾ ਵਰਗੇ ਵੱਡੇ ਬੈਂਕਾਂ ਤੋਂ ਲੈ ਕੇ ਓਰੀਐਂਟਲ ਬੈਂਕ ਆਫ ਕਾਮਰਸ, ਕਾਰਪੋਰੇਸ਼ਨ ਬੈਂਕ, ਇੰਡੀਅਨ ਬੈਂਕ, ਇਲਾਹਾਬਾਦ ਬੈਂਕ, ਵਿਜਯਾ ਬੈਂਕ, ਸਿਡਬੀ, ਆਂਧਰਾ ਪ੍ਰਦੇਸ਼ ਬੈਂਕ, ਬੈਂਕ ਆਫ ਇੰਡੀਆ, ਯੂਨਾਈਟਿਡ ਬੈਂਕ ਆਫ ਇੰਡੀਆ ਆਦਿ ਇਸ ‘ਚ ਸ਼ਾਮਲ ਹਨ। ਸਰਕਾਰ ਦੇ ਪੋਰਟਲ ‘ਤੇ ਤੁਸੀਂ 59 ਮਿੰਟ ‘ਚ 1 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦਾ ਬਿਜ਼ਨੈੱਸ ਲੋਨ ਲੈ ਸਕਦੇ ਹੋ। ਇਹ ਲੋਨ ਲੈਣ ਲਈ ਜੀ. ਐੱਸ. ਟੀ. ਰਿਟਰਨ/ਇਨਕਮ ਟੈਕਸ ਰਿਟਰਨ/ਬੈਂਕਿੰਗ ਡਿਟੇਲ ਦੇਣਾ ਜ਼ਰੂਰੀ ਹੈ।
Related Posts
ਤੁਹਾਡੀਆਂ ਅਨਮੋਲ ਅੱਖਾਂ
ਜਦੋਂ ਤੋਂ ਸੰਸਾਰ ਦੀ ਰਚਨਾ ਹੋਣੀ ਆਰੰਭ ਹੋਈ ਹੈ, ਸੱਭ ਤੋਂ ਪਹਿਲਾਂ ਇਕ ਸੈੱਲ ਜੀਵ ”ਅਮੀਬਾ” ਦਾ ਜ਼ਿਕਰ ਆਉਂਦਾ ਹੈ।…
ਅਕਸ਼ੈ ਦੀ ”ਕੇਸਰੀ” ਨੇ 2 ਦਿਨਾਂ ”ਚ ਤੋੜੇ 2019 ਦੇ ਇਹ ਰਿਕਾਰਡ
ਨਵੀਂ ਦਿੱਲੀ— ‘ਗੋਲਡ’ ਤੇ ‘2.0’ ਵਰਗੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਅਕਸ਼ੈ ਕੁਮਾਰ ਇਸ ਵਾਰ ‘ਵਾਰ ਡਰਾਮਾ’ ਫਿਲਮ ਲੈ ਕੇ…
Budget 2019-20 : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੜ੍ਹਨਾ ਸ਼ੁਰੂ ਕੀਤਾ ‘ਦੇਸ਼ ਦਾ ਵਹੀਖਾਤਾ’
ਨਵੀਂ ਦਿੱਲੀ — ਅੱਜ ਪੂਰਾ ਦੇਸ਼ ਸੰਸਦ ਵੱਲ ਉਮੀਦ ਭਰੀਆ ਅੱਖਾਂ ਨਾਲ ਦੇਖ ਰਿਹਾ ਹੈ। ਹਰ ਕਿਸੇ ਨੂੰ ਆਪਣੇ ਲਈ…