ਵਸ਼ਿਗਟਨ: 22 ਸਾਲਾ ਦਾ ਨਿਸ਼ਾਤ ਸਾਂਕਟ ਜਿਸ ਕੋਲ ਕੈਨੇਡਾ ਅਤੇ ਟੋਬੇਗੋ ਦੀ ਨਾਗਰਿਕਤਾ ਵੀ ਹੈ।ਉਹ ਅਮਰੀਕਾ ਦੇ ਐਰਲੇਂਡੋ ਏਅਰਪੋਰਟ ਤੋਂ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਾਮਯਾਬੀ ਤੋਂ ਪਹਿਲਾ ਹੀ ਗਾਰਡ ਦੀ ਨਿਗਾਹ ਉਸ ਤੇ ਪੈ ਗਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ । ਅਫਸਰਾਂ ਦਾ ਕਹਿਣਾ ਹੈ ਕਿ ਨਿਸ਼ਾਤ ਵਾੜ ਟੱਪ ਕੇ ਅੰਦਰ ਦਖਲ ਹੋਇਆ। ਏਅਰਪੋਰਟ ਟੀਮ ਨੇ ਦੱਸਿਆ ਕਿ ਨਿਸ਼ਾਤ ਜਹਾਜ਼ ਚਲਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ।
ਨਿਸ਼ਾਤ ਫਲੋਰਿਡਾ ਇੰਸੀਚਿਉਟ ਆਫ ਟੈਕਨੋਲੋਜੀ ਦਾ ਵਿਦਿਆਰਥੀ ਹੈ ਅਤੇ ਉਸ ਕੋਲ ਕਮਰਸ਼ੀਅਲ ਪਾਈਲਟ ਦਾ ਲਾਈਸੈਸ ਵੀ ਹੈ। ਪਰ ਉਹ ਇਹ ਨਹੀਂ ਜਾਣਦਾ ਕਿ ਜਹਾਜ਼ ਕਿਵੇਂ ਉਡਾਣਾ ਹੈ।ਮਲਵਰਨ ਦੇ ਪੁਲਿਸ ਪ੍ਰਮੁੱਖ ਡੇਵਿਡ ਗਿਲੋਸਪੀ ਨੇ ਦੱਸਿਆ ਕਿ ਘਟਨਾ ਨਾਲ ਸਬੰਧਿਤ ਕਿਸੇ ਅਤਵਾਦ ਦਾ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਉਸ ਦੇ ਘਰ ਤੋਂ ਤਲਾਸ਼ੀ ਕਰਨ ਸਮੇਂ ਕੋਈ ਅਸਲਾ ਮਿਲਿਆਂ ।ਨਿਸ਼ਾਤ ਨੇ ਕੋਈ ਨਸ਼ਾ ਵੀ ਨਹੀਂ ਕੀਤਾ ਹੋਇਆ ਸੀ।ਲਾਰੀ ਬੁਕਰ ਦਾ ਕਹਿਣਾ ਹੈ ਕਿ ਸਿਕਉਰਟੀ ਨੇ ਜੋ ਕੀਤਾ ਉਸ ਤੇ ਸਾਨੂੰ ਬਹੁਤ ਮਾਣ ਹੈ ।ਇਸ ਨਾਲ ਅਸੀ ਬਹੁਤ ਵੱਡੀ ਘਟਨਾ ਵਾਪਰਨ ਤੋਂ ਬਚਾਅ ਕਰ ਲਿਆ।
ਕਰੀਬ ਇੱਕ ਮਹੀਨੇ ਪਹਿਲਾ ਅਮਰੀਕਾ ਵਿੱਚ ਇੱਕ ਸਿਟਲ ਏਅਰਲਾਈਨ ਤੇ ਕੰਮ ਕਰ ਵਾਲੇ ਮੁਲਾਜਮ ਨੇ ਇੱਕ ਖਾਲੀ ਜਹਾਜ਼ ਚੋਰੀ ਕਰ ਲਿਆ ਤੇ ਇੱਕ ਦੀਪ ਦੇ ਨਾਲ ਕਰੈਸ਼ ਕਰਾ ਲਿਆ।