ਪੱਤਰਕਾਰਾਂ ਚ ਵੀ ਲੱਗੀ ਦੇਸ਼ ਭਗਤੀ ਦੀ ਦੌੜ

ਦਿੱਲੀ: ਭਾਰਤ ਤੇ ਪਾਕਿਸਤਾਨ ਦੇ ਕਲੇਸ਼ ਵਿੱਚ ਪੱਤਰਕਾਰਾਂ ਤੇ ਵਿਰਲੇ ਟਾਵੇੰ ਸਿਆਸੀ ਅਾਗੂਆਂ ਜਿਵੇਂ ਕੈਪਟਨ , ਹਰਸਿਮਰਤ ਤੇ ਭਗਵੰਤ ਮਾਨ ਨੂੰ ਛੱਡ ਕੇ ਬਹੁਤੇ ਪੰਜਾਬੀਆਂ ਦਾ ਰੁੱਖ ਜੰਗ ਵਿਰੋਧੀ ਰਿਹਾ ਹੈ । ਦੁਨੀਆਂ ਭਰ ਵਿੱਚ ਫੈਲੇ ਪੰਜਾਬੀਆਂ ਨੇ ਨਫ਼ਰਤ ਫੈਲਾਉਣ ਵਾਲੇ ਖਬਰੀ ਤੇ ਟੀਵੀ ਚੈਨਲਾਂ ਦੇ ਪੇਜਾਂ 'ਤੇ ਅਮਨ ਦੀ ਗੱਲ ਬਾ ਦਲੀਲ ਰੱਖੀ ਹੈ ।ਦੂਜੀ ਖਾਸੀਅਤ ਇਹ ਰਹੀ ਕਿ ਪੰਜਾਬੀ ਬੰਦੇ ਨੇ ਭਾਰਤ ਪਾਕਿਸਤਾਨ ਮੀਡੀਏ ਨੂੰ ਸ਼ੱਕੀ ਨਿਗਾਹ ਨਾਲ ਦੇਖਦਿਆਂ ਉਨ੍ਹਾਂ ਦੇ ਕਿਸੇ ਵੀ ਦਾਅਵੇ ਤੇ ਯਕੀਨ ਨਹੀਂ ਕੀਤਾ । ਪੰਜਾਬੀ ਸਵਾਲ ਕਰਦੇ ਰਹੇ ਨੇ ਭਾਵੇਂ ਉਹ ਕਾਰ ਵਿੱਚ 300 ਕਿਲੋ ਬਾਰੂਦ ਦੀ ਗੱਲ ਸੀ ਜਾਂ ਸਰਜੀਕਲ ਸਟਰਾਈਕ ਵਿੱਚ 300 ਜਿਹਾਦੀਆਂ ਦੇ ਮਰਨ ਦੀ ਗੱਲ ?

ਪੰਜਾਬੀ ਦੇ ਜਿਨ੍ਹਾਂ ਪੱਤਰਕਾਰਾਂ ਦਾ ਸਭ ਤੋਂ ਮਾੜਾ ਰੋਲ ਰਿਹਾ ਉਨ੍ਹਾਂ ਵਿੱਚ ਇੱਕ ਹਨ ਬਜ਼ੁਰਗ ਪੱਤਰਕਾਰ ਜਤਿੰਦਰ ਪੰਨੂ । ਦੇਸ਼ ਭਗਤੀ ਦੀ ਦੌੜ ਵਿੱਚ ਇਹ ਅਰਨਵ ਗੋਸਵਾਮੀ ਨੂੰ ਟੱਕਰ ਦਿੰਦੇ ਨਜਰ ਆਏ ।ਇਨ੍ਹਾਂ ਪਹਿਲੇ ਦਿਨ ਹੀ ਪਾਕਿਸਤਾਨ ਨੂੰ ਅੱਤਵਾਦੀ ਹਮਲੇ ਲਈ ਜ਼ਿੰਮੇਦਾਰ ਠਹਿਰਾ ਦਿੱਤਾ , ਫਿਰ ਇਮਰਾਨ ਖਾਨ ਦੀ ਜੰਗ ਵੱਲ ਨਾ ਜਾਣ ਦੀ ਬੇਨਤੀ ਨੂੰ ਇਨ੍ਹਾਂ ਪਾਕਿਸਤਾਨ ਦਾ ਡਰ ਜਾਣਾ ਕਿਹਾ ਤੇ ਅਰਨਵ ਗੋਸਵਾਮੀ ਦੀ ਤਰਜ ਤੇ ਪਾਕਿਸਤਾਨ ਨੁੰ ਨਿਹੋਰੇ ਮਾਰੇ ।ਪੰਨੂੰ ਸਾਹਿਬ ਆਪਣੇ ਲਹਿਜੇ ਤੇ ਗੱਲ ਕਰਨ ਦੇ ਬਿਰਤਾਂਤਕਾਰੀ ਤਰੀਕੇ ਬਾਰੇ ਜਾਣੇ ਜਾਂਦੇ ਹਨ । ਇਹ ਕਿਸੇ ਅਣਵੇਖੀ ਘਟਨਾ ਨੂੰ ਹੱਡਬੀਤੀ ਬਣਾ ਕੇ ਪੂਰੀ ਅਥਾਰਟੀ ਤੇ ਦਾਅਵੇ ਨਾਲ ਕਹਿਣ ਦੇ ਮਾਹਰ ਨੇ ਕਿ ਇਹਨਾਂ ਮੂੰਹੋਂ ਝੂਠੀ ਕਹਾਣੀ ਵੀ ਸੱਚੀ ਖਬਰ ਲੱਗਣ ਲੱਗਦੀ ਹੈ । ਇਹ ਪੰਨੂ ਸਾਹਿਬ ਦੀ ਬਿਰਤਾਂਤਕਾਰੀ ਦਾ ਕਮਾਲ ਹੈ ।ਹਥਲੀ ਝਲਕ ਵਿਚ ਜਤਿੰਦਰ ਪੰਨੂੰ ਜੀ ਦਾ ਦਾਆਵਾ ਤਾਂ ਇਉਂ ਆ ਕਿ ਜਿਵੇਂ ਇਹ ਮਿਗ -੨੧ ਦੀ ਪੂਛ ਤੇ ਬੈਠੇ ਸਨ ਜਾਂ LOC ‘ਤੇ ।
ਖੈਰ, ਅਸੀਂ ਪੰਜਾਬੀ ਵਿੱਚ ਅਜਿਹੀ ਤੱਥਹੀਣ, ਕੰਨਰਸ ਭਰਭੂਰ ਤੇ ਇਕਪਾਸੜ ਪੱਤਰਕਾਰੀ ਦੀ ਅਲੋਚਨਾ ਕਰਦੇ ਹਾ ।

 

Leave a Reply

Your email address will not be published. Required fields are marked *