ਲਹਿੰਦੇ ਪੰਜਾਬ (ਪਾਕਿਸਤਾਨ ) ਵਿੱਚ ਜਦੋਂ ਕੋਈ ਪੰਜਾਬੀ ਜ਼ਬਾਨ ਜਾਂ ਪੰਜਾਬੀ ਪਛਾਣ ਦੀ ਗੱਲ ਕਰਦਾ ਤਾਂ ਉਸ ਨੂੰ ਕੌਮ (ਰਾਸ਼ਟਰ) ਤੇ ਇਸਲਾਮ ਵਿਰੋਧੀ ਐਲਾਨ ਦਿੱਤਾ ਜਾਂਦਾ ਹੈ । ਪਾਕਿਸਤਾਨ ਦੀ ਸੱਠ ਫ਼ੀਸਦ ਆਬਾਦੀ ਪੰਜਾਬੀ ਹੈ ਪਰ ਉੱਥੋਂ ਦਾ ਰਾਜ ਪ੍ਰਬੰਧ ਹਮੇਸ਼ਾ ਹੀ ਯੂਪੀ ਤੋ ਗਏ ਚਾਰ ਫ਼ੀਸਦ ਯੂਪੀਅਟ ਵੱਲੋਂ ਚਲਾਇਆ ਜਾਂਦਾ ਹੈ । ਪਿਛਲੇ ਸੱਤਰ ਸਾਲਾਂ ਤੋਂ ਪੰਜਾਬੀਆਂ ਦੀ ਜ਼ਬਾਨ ਖੋਹ ਕੇ ਉਨ੍ਹਾਂ ਨੂੰ ਉਰਦੂ ਦੀ ਗੁਲਾਮੀ ਕਰਵਾਈ ਜਾ ਰਹੀ ਹੈ । ਯੂ ਪੀ ਦੇ ਮਦਰੱਸਿਆਂ ਨੇ ਹੀ ਪੰਜਾਬੀਆਂ ਨੂੰ ਵਾਹਾਬੀ ਕਰਨ ਵੱਲ ਤੋਰਿਆ ਹੈ । ਬਲੋਚਿਸਤਾਨ ਤੇ ਪਾਕਿਸਤਾਨ ਦਾ ਕਬਜ਼ਾ ਜਾਰੀ ਰੱਖਣ ਲਈ ਪੰਜਾਬੀਆਂ ਨੇ ਵੱਡੀ ਕੀਮਤ ਅਦਾ ਕੀਤੀ ਹੈ । ਫ਼ੌਜ ਵਿੱਚ ਨੱਬੇ ਫੀਸਦ ਪੰਜਾਬੀ ਹੋਣ ਦੇ ਬਾਵਜੂਦ ਵੀ ਜਦੋਂ ਫ਼ੌਜੀ ਰਾਜ ਹੁੰਦਾ ਹੈ ਤਾਂ ਤਾਕਤ ਫਿਰ ਕਿਸੇ ਗੈਰ ਪੰਜਾਬੀ ਦੇ ਹੱਥ ਹੁੰਦੀ ਹੈ ।
ਪੰਜਾਬੀ ਪਛਾਣ ਨਾਲ ਜੋੜ ਕੇ ਪੰਜਾਬੀ ਕੌਮ ਦਾ ਫਿਕਰ ਕਰਨ ਵਾਲਾ ਲਹਿੰਦੇ ਪੰਜਾਬ ਦਾ ਇਹ ਪਹਿਲਾ ਗੱਭਰੂ ਹੈ । ਆਸ ਕਰਨੀ ਚਾਹੀਦੀ ਹੈ ਕਿ ਹਾਲਾਤ ਕੁਝ ਬਦਲ ਰਹੇ ਹਨ
ਸਿਤਮ ਦੀ ਗੱਲ ਇਹ ਹੈ ਕਿ ਪੰਜਾਬੀ ਤਾਰ ਦੇ ਇਧਰ ਹੋਵੇ ਜਾਂ ਉਧਰ ਦੋਵੇਂ ਪਾਸੇ ਇਸੇ ਤਰ੍ਹਾਂ ਕਲਪਿਆ ਹੋਇਆ ਹੈ ।