ਕਰਾਚੀ— ਪਾਕਿਸਤਾਨ ‘ਚ ਇਕ ਸਾਫਟਵੇਅਰ ਕੰਪਨੀ ‘ਚ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਕੰਮ ਵਾਲੀ ਥਾਂ ‘ਤੇ ਹਿਜਾਬ ਨਾ ਪਾਵੇ ਤੇ ਜਾਂ ਫਿਰ ਅਸਤੀਫਾ ਦੇ ਦੇਵੇ। ਮੁਸਲਮਾਨ ਬਹੁਲਤਾ ਵਾਲੇ ਦੇਸ਼ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਦੇਖਣ ਨੂੰ ਮਿਲਿਆ ਹੈ। ਇਸ ਘਟਨਾ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ, ਜਿਸ ਦੇ ਚਲਦਿਆਂ ਕ੍ਰਿਏਟਿਵ ਚੋਆਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਵਾਦ ਕਾਦਿਰ ਨੂੰ ਅਸਤੀਫਾ ਦੇਣਾ ਪਿਆ। ਔਰਤ ਨੂੰ ਉਸ ਦੇ ਲਾਈਨ ਮੈਨੇਜਰ ਨੇ ਦੱਸਿਆ ਕਿ ਉਹ ਆਪਣੀ ਨੌਕਰੀ ਤਦ ਹੀ ਸੁਰੱਖਿਅਤ ਰੱਖ ਸਕਦੀ ਹੈ ਜਦ ਉਹ ਆਪਣਾ ਹਿਜਾਬ ਪਾਉਣਾ ਛੱਡ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਹਿਜਾਬ ਪਾਉਣ ਨਾਲ ਕੰਪਨੀ ਦਾ ਅਕਸ ਖਰਾਬ ਹੋਵੇਗਾ
Related Posts
ਰੂਬਰੂ ਰੌਸ਼ਨੀ’ ਦਾ ਅਗਲਾ ਹਿੱਸਾ ਵੀ ਬਣੇਗਾ: ਆਮਿਰ ਖਾਨ
26 ਜਨਵਰੀ ਨੂੰ ਆਮਿਰ ਖਾਨ ਵਲੋਂ ਬਣਾਈ ਲਘੂ ਫ਼ਿਲਮ ‘ਰੂਬਰੂ ਰੌਸ਼ਨੀ’ ਟੀ. ਵੀ. ‘ਤੇ ਪ੍ਰਸਾਰਿਤ ਕੀਤੀ ਗਈ। ਸਵਾਤੀ ਭਟਕਲ ਵਲੋਂ…
ਖੇਡ- ਖੇਡ ‘ਚ ਬੇਟੇ ਦੀ ਹੋਈ ਮੌਤ, ਪਿਤਾ ਨੇ ਕੀਤੀ ਖੁਦਕੁਸ਼ੀ
ਚੇਨਈ : ਤਾਮਿਲਨਾਡੂ ਦੇ ਕੋਇੰਬਟੂਰ ‘ਚ ਇਕ ਪਰਵਾਰ ਲਈ ਅਪਣੇ ਬੱਚੇ ਦੇ ਨਾਲ ਖੇਡ-ਖੇਡਣਾ ਭਾਰੀ ਪੈ ਗਿਆ। ਇੱਥੇ ਬੇਟੇ ਦੇ…
ਪਾਨੀਪਤ : ਹੁਣ ਵਿਆਹਾਂ ”ਚ ਨਹੀਂ ਵੱਜੇਗਾ ”ਡੀਜੇ ਵਾਲੇ ਬਾਬੂ”
ਪਾਨੀਪਤ— ਹਰਿਆਣਾ ਦੇ ਪਾਨੀਪਤ ਜ਼ਿਲੇ ਦੇ 5 ਪਿੰਡਾਂ ‘ਚ ਹੁਣ ਵਿਆਹਾਂ ਅਤੇ ਹੋਰ ਜਸ਼ਨਾਂ ਦੌਰਾਨ ‘ਡੀਜੇ ਵਾਲੇ ਬਾਬੂ’ ਅਤੇ ‘ਦਾਰੂ…