ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਖੂਹੀ ਪੁਟਨਾ ਕੋਈ ਸੌਖਾ ਕੰਮ ਨਹੀਂ। ਇਸ ਵਿੱਚ ਵੀ ਜੱਗੇ ਦਾ ਕੋਈ ਕਸੂਰ ਨਹੀਂ ਕਿ ਜੇ ਪੱਟਿਆ ਗਿਆ ਖੂਹ ਕਿਸੇ ਕੰਮ ਨਹੀਂ ਆਇਆ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜੱਗਾ ਝੂਠ ਕਿਉਂ ਬੋਲ ਰਿਹਾ ਹੈ ?
ਜੱਗੇ ਨੇ ਪਹਿਲਾਂ ਝੂਠ ਬੋਲਿਆ ਕਿ ਉਸ ਨੂੰ ਖੂਹ ਪੁੱਟਦੇ ਸਮੇਂ ਬੱਚੇ ਦੀ ਆਵਾਜ਼ ਸੁਣੀ। ਜੇ ਬੱਚਾ ਬਿਲਕੁਲ ਸਹੀ ਸਲਾਮਤ ਵੀ ਹੁੰਦਾ ਤਾਂ ਵੀ ਬਰਾਬਰ ਪੱਟੇ ਜਾ ਰਹੇ ਬੋਰ ਵਿੱਚ ਉਸ ਦੀ ਆਵਾਜ਼ ਪਹੁੰਚਣੀ ਅਸੰਭਵ ਸੀ ।
ਅਤੇ ਫਿਰ ਜਦੋਂ ਤੱਕ ਜੱੱਗੇ ਨੇ ਖੂਹ ਪੁੱਟਿਆ, ਉਦੋਂ ਤੱਕ ਤਾਂ ਸ਼ਾਇਦ ਬੱਚਾ ਪੂਰਾ ਹੀ ਹੋ ਚੁੱਕਿਆ ਸੀ ।
ਬੱਚੇ ਨੂੰ ਛੱਡੋ, ਜੇ ਕੋਈ ਨੌਜਵਾਨ ਬੰਦਾ ਵੀ ਖੂਹ ਵਿੱਚ ਉਸ ਗਹਿਰਾਈ ‘ਤੇ ਜਾ ਕੇ ਆਪਣੀ ਪੂਰੀ ਤਾਕਤ ਨਾਲ ਆਵਾਜ਼ ਮਾਰੇ ਤਾਂ ਵੀ ਬਰਾਬਰ ਵੱਡੇ ਪੱਟੇ ਖੂਹ ਤੱਕ ਨਾ ਉਸ ਦੀ ਆਵਾਜ਼ ਨਾ ਪਹੁੰਚੇ।
ਦੂਸਰਾ ਝੂਠ ਜੋ ਜੱਗਾ ਬੋਲ ਰਿਹਾ ਹੈ ਉਹ ਇਹ ਹੈ ਕਿ ਉਸ ਨੇ ਇਸ ਲਈ ਅੱਗੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਜਦੋਂ ਬੱਚਾ ਨਿਕਲਣ ‘ਤੇ ਆ ਗਿਆ ਤਾਂ ਐਨਡੀਆਰਐਫ ਦੀ ਟੀਮ ਨੇ ਉਸ ਨੂੰ ਆਪਣੀ ਵਰਦੀ ਪਾਉਣ ਲਈ ਕਿਹਾ।
ਐਨਡੀਆਰਐਫ ਦੀ ਟੀਮ ਅਜਿਹਾ ਕਿਉਂ ਕਹੇਗੀ ਜਦੋਂ ਕਿ ਉਹਦੇ ਅਫਸਰਾਂ ਨੂੰ ਵੀ ਪਤਾ ਹੈ ਕਿ ਅੰਗਰੇਜ਼ੀ ਅਤੇ ਹਿੰਦੀ ਅਖਬਾਰਾਂ ਦੇ ਪੱਤਰਕਾਰ ਅਤੇ ਪੰਜਾਬੀ ਚੈਨਲ ਜੱਗੇ ‘ਤੇ ਲੱਟੂ ਹੋਏ ਫਿਰਦੇ ਨੇ ਅਤੇ ਉਹਦੀ ਪਹਿਲਾਂ ਹੀ ਬਹੁਤ ਮਸ਼ਹੂਰੀ ਹੋ ਚੁੱਕੀ ਸੀ। ਲੋਕ ਤਾਂ ਉਸ ਨੂੰ ਇਨਾਮ ਦੇਣ ਲਈ ਵੀ ਤਿਆਰ ਬੈਠੇ ਸਨ ਅਜਿਹੇ ਵਿੱਚ ਜੱਗੇ ਦੇ ਵਰਦੀ ਪਾਉਣ ਵਾਲੀ ਗੱਲ ਤਾਂ ਕੋਈ ਬੇਵਕੂਫ਼ ਅਫਸਰ ਹੀ ਸੋਚੇਗਾ।
ਐਨਡੀਆਰਐਫ ਨੇ ਬਹੁਤ ਗ਼ਲਤੀਆਂ ਕੀਤੀਆਂ ਪਰ ਜੱਗੇ ਦਾ ਇਹ ਕਹਿ ਕੇ ਕੰਮ ਛੱਡ ਜਾਣਾ ਕਿ ਐਨਡੀਆਰਐਫ ਨੇ ਬੱਚੇ ਤੱਕ ਪਹੁੰਚਣ ਤੋਂ ਬਾਆਦ ਉਸ ਨੂੰ ਵਰਦੀ ਪਾਉਣ ਲਈ ਕਿਹਾ ਕਿਸੇ ਵੀ ਪਾਸਿਓਂ ਢੁਕਵਾਂ ਇਲਜ਼ਾਮ ਨਹੀਂ ਲੱਗਦਾ।
ਫੇਰ ਬਾਅਦ ਵਿੱਚ ਪਤਾ ਲੱਗਿਆ ਕਿ ਖੂਹ ਤਾਂ ਗਲਤ ਪੱਟਿਆ ਗਿਆ ਸੀ ਅਤੇ ਬੱਚੇ ਦੇ ਤਾਂ ਨੇੜੇ ਤੇੜੇ ਵੀ ਨਹੀਂ ਸੀ। ਬੱਚਾ ਵਰਦੀ ਪਾ ਕੇ ਤਾਂ ਹੀ ਨਿਕਲਦਾ ਦੇ ਖੂਹ ਸਹੀ ਪੁਟਿਆ ਗਿਆ ਹੁੰਦਾ। ਮਤਲਬ ਜੱਗੇ ਦਾ ਇਕ ਹੋਰ ਝੂਠ।
ਦੂਜੇ ਪਾਸੇ ਜੱਗੇ ਦੇ ਨਾਲ ਇੱਕ ਹੋਰ ਬੰਦਾ ਜਸਪਾਲ ਵੀ ਖੂਹ ਪੁੱਟ ਰਿਹਾ ਸੀ। ਜਸਪਾਲ ਸਿੰਘ ਨੂੰ ਮੀਡੀਆ ਨੇ ਵੀ ਘੱਟ ਹੀ ਚੁੱਕਿਆ ਅਤੇ ਉਸ ਨੇ ਵੀ ਬਾਹਰ ਆ ਕੇ ਕੋਈ ਇਲਜ਼ਾਮ ਵੀ ਨਹੀਂ ਲਾਏ। ਉਹ ਜੱਗੇ ਦੇ ਪਾਸੇ ਹੋਣ ਤੋਂ ਬਾਅਦ ਵੀ ਖੂਹ ਪੱਟਦਾ ਰਿਹਾ।
ਅਸੀਂ ਜੱਗੇ ਦੇ ਝੂਠ ‘ਤੇ ਇਸ ਕਰਕੇ ਸਵਾਲ ਉਠਾ ਰਹੇ ਹਾਂ ਕਿਉਂਕਿ ਜੱਗੇ ਦਾ ਝੂਠ ਬੋਲਣਾ ਦੱਸਦਾ ਹੈ ਕਿ ਉੱਥੇ ਬੱਚੇ ਨੂੰ ਕੱਢਣ ਦੀ ਮੁਹਿੰਮ ਤੋਂ ਬਿਨਾਂ ਕੁਝ ਹੋਰ ਵੀ ਚੱਲ ਰਿਹਾ ਸੀ ਜੋ ਹਾਲੇ ਤੱਕ ਬਾਹਰ ਨਹੀਂ ਆਇਆ।
ਸਵਾਲ ਇਹ ਹੈ ਕਿ ਕੀ ਜੱਗੇ ਅਤੇ ਉਸ ਦੀ ਡੇਰਾ ਪ੍ਰੇਮੀਆਂ ਦੀ ਟੀਮ ਦਾ ਮੁੱਖ ਮਕਸਦ ਬੱਚਾ ਕੱਢਣਾ ਸੀ ਜਾਂ ਬੱਚਾ ਕੱਢਣ ਦੀ ਮੁਹਿੰਮ ਦਾ ਸਿਹਰਾ ਆਵਦੇ ਸਿਰ ਬਣਾਉਣਾ। ਉਹ ਸਿਹਰਾ ਆਵਦੇ ਸਿਰ ਬੰਨਣ ‘ਚ ਕਾਮਯਾਬ ਹੋ ਵੀ ਗੲੇ ਨਹੀਂ ਤਾਂ ਜਸਪਾਲ ਵਰਗੇ ਬੰਦੇ ਗੁਮਨਾਮ ਨਾ ਰਹਿ ਜਾਂਦੇ।
(ਅਸੀਂ ਸਿਰਫ ਜਸਪਾਲ ਦੀ ਫੋਟੋ ਲਾਈ ਏ ਕਿਉਂ ਕਿ ਜੱਗੇ ਦੀ ਫੋਟੋ ਤਾਂ ਤੁਹਾਢੇ ਮਨ ਮਸਤਕ ਵਿੱਚ ਮੀਡੀਆ ਨੇ ਪਹਿਲਾਂ ਹੀ ਬੈਠਾ ਦਿੱਤੀ ਗਈ।)