ਲਖਨਊ, 9 ਦਸੰਬਰ (ਏਜੰਸੀ)-ਬੁਲੰਦ ਸ਼ਹਿਰ ‘ਚ ਗਊ ਹੱਤਿਆ ਨੂੰ ਲੈ ਕੇ ਹੋਈ ਹਿੰਸਾ, ਜਿਸ ‘ਚ ਇੰਸਪੈਕਟਰ ਤੇ ਇਕ ਨੌਜਵਾਨ ਮਾਰਿਆ ਗਿਆ ਸੀ, ਦੇ ਮਾਮਲੇ ‘ਚ ਗਿ੍ਫ਼ਤਾਰ ਫ਼ੌਜੀ ਜਵਾਨ ਨੂੰ ਅੱਜ ਐਤਵਾਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 14 ਦਿਨਾਂ ਲਈ ਜੇਲ੍ਹ ‘ਚ ਭੇਜ ਦਿੱਤਾ ਗਿਆ | ਯੂ.ਪੀ. ਸਪੈਸ਼ਲ ਟਾਸਕ ਫ਼ੋਰਸ ਦੇ ਆਈ.ਜੀ. ਅਮਿਤਾਭ ਯਸ਼ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੇਰਠ ‘ਚ ਫ਼ੌਜ ਨੇ ਜਵਾਨ ਜਤਿੰਦਰ ਮਲਿਕ ਨੂੰ ਐਸ.ਟੀ.ਐਫ਼. ਟੀਮ ਹਵਾਲੇ ਕਰ ਦਿੱਤਾ ਸੀ | ਆਈ.ਜੀ. ਨੇ ਕਿਹਾ ਕਿ ਵੀਡੀਓ ਤੋਂ ਪਤਾ ਚਲਦਾ ਹੈ ਕਿ ਉਹ ਹਿੰਸਾ ਵਾਲੀ ਥਾਂ ‘ਤੇ ਮੌਜੂਦ ਸੀ | ਐਸ.ਪੀ. (ਕਰਾਈਮ) ਨੇ ਦੱਸਿਆ ਕਿ ਕਰਾਈਮ ਬਰਾਂਚ ਤੇ ਸੂਬਾ ਸਰਕਾਰ ਵਲੋਂ ਘਟਨਾ ਦੀ ਜਾਂਚ ਲਈ ਬਣਾਈ ਐਸ.ਟੀ. ਐਫ਼. ਟੀਮ ਵਲੋਂ ਦਿਨ ਭਰ ਜਤਿੰਦਰ ਮਲਿਕ ਤੋਂ ਪੁੱਛਗਿੱਛ ਕੀਤੀ ਗਈ | ਦੂਜੇ ਪਾਸੇ ਗ੍ਰਹਿ ਮੰਤਰਾਲੇ ਦੇ ਮੁੱਖ ਸਕੱਤਰ ਅਰਵਿੰਦ ਕੁਮਾਰ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੁਲੰਦ ਸ਼ਹਿਰ ‘ਚ ਤਾਇਨਾਤ ਏ.ਐਸ.ਪੀ. (ਦਿਹਾਤੀ) ਰਾਈਸ ਅਖ਼ਤਰ ਦਾ ਤਬਾਦਲਾ ਕਰਕੇ ਉਸ ਨੂੰ ਪੀ.ਏ.ਸੀ. ਹੈੱਡਕੁਆਰਟਰ (ਲਖਨਊ) ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ‘ਤੇ ਏ.ਐਸ.ਪੀ. ਮਨੀਸ਼ ਮਿਸ਼ਰਾ ਨੂੰ ਤਾਇਨਾਤ ਕੀਤਾ ਗਿਆ ਹੈ |
Related Posts
ਮੀਂਹ ਨੇ ਜਾਣ ਨਾ ਦਿੱਤੀ ਪੇਸ਼, ਦੋਵੇਂ ਭੈਣਾਂ ਜਿੱਤ ਗਈਆਂ ਕੇਸ
ਮਸਕਟ: ਭਾਰਤ ਤੇ ਪਾਕਿਸਤਾਨ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫ਼ੀ 2018 ਦਾ ਸਾਂਝੇ ਤੌਰ ‘ਤੇ ਜੇਤੂ ਐਲਾਨ ਦਿੱਤਾ ਗਿਆ। ਫਾਈਨਲ ਮੁਕਾਬਲੇ ਤੋਂ…
‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਸਮਾਗਮ ਕਰਵਾਏਗੀ ਸਰਕਾਰ
ਚੰਡੀਗੜ, 9 ਜਨਵਰੀ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ…
ਕੈਨੇਡਾ ਜਾਣ ਵਾਲਿਆਂ ਲਈ ਨਵੇਂ ਸਾਲ ਤੋਂ ਨਵੇਂ ਨਿਯਮ ਹੋਣਗੇ ਲਾਗੂ
ਜਲੰਧਰ— ਕੈਨੇਡਾ ਨੇ ਜਿੱਥੇ 2018 ਦੀ ਸ਼ੁਰੂਆਤ ‘ਚ ਆਪਣੇ ਇਮੀਗ੍ਰੇਸ਼ਨ ਨਿਯਮਾਂ ‘ਚ ਬਦਲਾਅ ਕੀਤਾ ਸੀ। ਉਂਝ ਹੀ ਆਉਣ ਵਾਲੇ ਨਵੇਂ…