ਨਵੀਂ ਦਿੱਲੀ— ਪੁਲਸ ਪੜਤਾਲ ਕਾਰਨ ਪਾਸਪੋਰਟ ਬਣਨ ‘ਚ ਲੱਗਣ ਵਾਲਾ ਸਮਾਂ ਹੁਣ ਹੋਰ ਘੱਟ ਹੋਣ ਜਾ ਰਿਹਾ ਹੈ। ਭਾਰਤ ‘ਚ ਅਪਰਾਧ ਅਤੇ ਅਪਰਾਧੀਆਂ ‘ਤੇ ਨਜ਼ਰ ਰੱਖਣ ਲਈ ਬਣਾਏ ਗਏ ‘ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ’ (ਸੀ. ਸੀ. ਟੀ. ਐੱਨ. ਐੱਸ.) ਤਹਿਤ ਗ੍ਰਹਿ ਮੰਤਰਾਲੇ ਨੇ ਪਾਸਪੋਰਟ ਪੜਤਾਲ ਲਈ ਆਨਲਾਈਨ ਸਰਵਿਸ ਦੇਣੀ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਮੰਤਰਾਲਾ ਹੁਣ ਪਾਸਪੋਰਟ ਨਿਯਮਾਂ ਨੂੰ ਸੋਧਣ ਲਈ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਕਿ ਪਾਸਪੋਰਟ ਲਈ ਪੁਲਸ ਪੜਤਾਲ ਨੂੰ ਪੂਰੀ ਤਰ੍ਹਾਂ ਸੀ. ਸੀ. ਟੀ. ਐੱਨ. ਐੱਸ. ਨਾਲ ਜੋੜਿਆ ਜਾ ਸਕੇ। ਇਸ ਦਾ ਮਤਲਬ ਹੈ ਕਿ ਪੁਲਸ ਨੂੰ ਬਿਨੈਕਾਰ ਦੇ ਘਰ ਜਾ ਕੇ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਪਾਸਪੋਰਟ ਬਣਨ’ਚ ਲੱਗਣ ਵਾਲਾ ਸਮਾਂ ਘੱਟ ਹੋ ਜਾਵੇਗਾ।15,655 ਪੁਲਸ ਸਟੇਸ਼ਨਾਂ ‘ਚੋਂ 14,710 ਸਟੇਸ਼ਨ ਪਹਿਲਾਂ ਹੀ ਸੀ. ਸੀ. ਟੀ. ਐੱਨ. ਐੱਸ. ਨਾਲ ਜੁੜੇ ਹੋਏ ਹਨ। ਇਸ ਨਾਲ ਪੁਲਸ, ਸੀ. ਬੀ. ਆਈ., ਆਈ. ਬੀ., ਈ. ਡੀ., ਐੱਨ. ਸੀ. ਬੀ. ਅਤੇ ਐੱਨ. ਆਈ. ਏ. ਵਰਗੀਆਂ ਏਜੰਸੀਆਂ ਨੂੰ ਕਿਸੇ ਵੀ ਅਪਰਾਧੀ ਦੇ ਰਿਕਾਰਡ ਦੀ ਜਾਣਕਾਰੀ ਆਸਾਨੀ ਨਾਲ ਹਾਸਲ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਸਿਸਟਮ ਬਿਨੈਕਾਰ ਦੇ ਅਪਰਾਧਿਕ ਪਿਛੋਕੜ ਦੀ ਪੁਸ਼ਟੀ ਕਰਨ ਲਈ ਪਾਸਪੋਰਟ ਅਥਾਰਟੀਆਂ ਲਈ ਵੱਡੀ ਮਦਦ ਕਰ ਸਕਦਾ ਹੈ। ਕੁਝ ਸੂਬਿਆਂ ‘ਚ ਪੁਲਸ ਇਸ ਸਿਸਟਮ ਦਾ ਇਸਤੇਮਾਲ ਕਰ ਵੀ ਰਹੀ ਹੈ।
Related Posts
ਕਰੋਨਾ ਨੇ ਠੱਲਿਆ ਪੀ.ਆਰ.ਟੀ.ਸੀ. ਦਾ ਪਹੀਆ
ਪਟਿਆਲਾ : ਕਰੋਨਾ ਨੇ ਜਿਥੇ ਜ਼ਿੰਦਗੀ ਦੀ ਗੱਡੀ ਰੋਕ ਦਿੱਤੀ ਹੈ ਉਥੇ ਹੀ ਇਸ ਦੇ ਕਹਿਰ ਕਾਰਨ ਪੀ. ਆਰ. ਟੀ.…
ਆਪੂੰ ਬਣੇ ਬਾਬੇ ਰਾਮਪਾਲ ਨੂੰ ਪੰਜ ਕਤਲਾਂ ਦੇ ਦੋਸ਼ ‘ਚ ਉਮਰ ਕੈਦ
ਚੰਡੀਗੜ੍ਹ : ਹਰਿਆਣਾ ਦੇ ਬਰਵਾਲਾ ਵਿਖੇ ਸਤਲੋਕ ਆਸ਼ਰਮ ਵਿਚ ਸਾਲ 2004 ਵਿਚ ਇਕ ਬੱਚੇ ਅਤੇ ਚਾਰ ਔਰਤਾਂ ਦੀ ਮੌਤ ਦੇ…
ਟਰੇਨ 18 ਦਾ ਨਾਂ ਹੋਵੇਗਾ’ ਵੰਦੇ ਭਾਰਤ ਐਕਸਪ੍ਰੈੱਸ
ਨਵੀਂ ਦਿੱਲੀ— ਰੇਲ ਮੰਤਰੀ ਪੀਊਸ਼ ਗੋਇਲ ਨੇ ਐਤਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਟਰੇਨ 18 ਦਾ ਨਾਂ ‘ਵੰਦੇ ਭਾਰਤ…