ਚੰਡੀਗੜ੍ਹ : ਪੰਜਾਬ ਦੇ ਮਾਲ ਅਤੇ ਕੁਦਰਤੀ ਆਫਤ ਪ੍ਰਬੰਧਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਸੂਬੇ ਦੇ ਕੁਝ ਹਿੱਸਿਆਂ ਵਿਚ ਗੜ੍ਹੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਇੱਥੋਂ ਜਾਰੀ ਇਕ ਬਿਆਨ ‘ਚ ਸਰਕਾਰੀਆ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਕੁਝ ਕਿਸਾਨਾਂ ਦੀਆਂ ਫਸਲਾਂ ਨੂੰ ਗੜ੍ਹੇਮਾਰੀ ਕਾਰਨ ਨੁਕਸਾਨ ਪੁੱਜਾ ਸੀ। ਇਸ ਦੀ ਸੂਚਨਾ ਮਿਲਦੇ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਫਸਲਾਂ ਨੂੰ ਪੁੱਜੇ ਨੁਕਸਾਨ ਦੀਆਂ ਰਿਪੋਰਟਾਂ ਹਾਲੇ ਪ੍ਰਾਪਤ ਹੋ ਰਹੀਆਂ ਹਨ ਅਤੇ ਜਿਉਂ ਹੀ ਮੁਕੰਮਲ ਰਿਪੋਰਟ ਪ੍ਰਾਪਤ ਹੋ ਜਾਵੇਗੀ, ਮਾਲ ਵਿਭਾਗ ਵੱਲੋਂ ਸਬੰਧਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।
Related Posts
ਮੈਲਬੌਰਨ ”ਚ ਗੀਤਾਂ ਦੀ ਛਹਿਬਰ ਲਾਵੇਗਾ ”ਰਣਜੀਤ ਬਾਵਾ”
ਮੈਲਬੌਰਨ-ਪੰਜਾਬੀ ਸੰਗੀਤਕ ਖੇਤਰ ਵਿਚ ਸਰਗਰਮ ਗਾਇਕਾਂ ਦੀ ਭੀੜ ਵਿਚੋਂ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਫਨਕਾਰਾਂ ਵਿਚ ਵੱਖਰਾ ਮੁਕਾਮ ਹਾਸਿਲ…
ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ 443 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਸੁੰਨਸਾਨ
ਅੱਜ ਵਿਸਾਖੀ ਦਾ ਦਿਹਾੜਾ ਸਮੁੱਚੇ ਵਿਸ਼ਵ ਦੇ ਪੰਜਾਬੀ ਮਨਾ ਰਹੇ ਹਨ ਪਰ ਅੱਜ ਸ਼ਾਇਦ ਪਹਿਲੀ ਵਾਰ ਇਸ ਤਿਉਹਾਰ ਦੇ ਰਵਾਇਤੀ…
ਕ੍ਰਿਕਟ ਲਈ ਵੱਡੀ ਉਮੀਦ ਦੀ ਕਿਰਨ ਹੈ ਅਪਾਹਜ ਖਿਡਾਰੀ ਰੌਸ਼ਨ ਵਰਸਾ ਗੁਜਰਾਤ
‘ਉਸੇ ਜੋ ਮਨਜ਼ੂਰ ਥਾ ਉਸ ਨੇ ਕਰ ਵਿਖਾਇਆ ਪਰ ਹਮਨੇ ਭੀ ਅਪਨੀ ਹਿੰਮਤ ਸੇ ਅਪਨੇ ਕੋ ਮਜ਼ਬੂਤ ਬਨਾਇਆ |’ ਅਪਾਹਜ…