ਇਲਾਕੇ ਵਿੱਚ ਕਰਫਿਊ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲੀਸ ਨੇ ਸਖ਼ਤੀ ਕਰ ਦਿੱਤੀ ਹੈ। ਮੋਰਿੰਡਾ ਪੁਲਿਸ ਨੇ ਦੱਸਿਆ ਕਿ ਮੋਰਿੰਡਾ ਦੇ ਵੇਰਕਾ ਚੌਕ ਤੋਂ ਮੋਰਿੰਡਾ-ਕੁਰਾਲੀ ਰੋਡ ਨੂੰ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਹੈ। ਪਿੰਡ ਚਤਾਮਲੀ ਦੇ ਵਿਅਕਤੀ (ਸਰਪੰਚ) ਦੀ ਕੋਰੋਨਾ ਨਾਲ ਮੌਤ ਹੋ ਜਾਣ ਤੋਂ ਬਾਅਦ ਪਿੰਡਾਂ ਦੇ ਲੋਕਾਂ ਨੂੰ ਕਰਫਿਊ ਦੌਰਾਨ ਘਰ ਤੋਂ ਬਿਲਕੁਲ ਬਾਹਰ ਜਾਣ ਦੀ ਮਨਾਹੀ ਕੀਤੀ ਗਈ ਹੈ।
ਪੁਲੀਸ ਨੇ ਇਲਾਕੇ ਵਿੱਚ ਚੈਕਿੰਗ ਤੇਜ਼ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈਆਂ ਦਾ ਛਿੜਕਾਓ ਕੀਤਾ ਜਾ ਰਿਹਾ ਹੈ। ਇਸ ਸਬੰਧੀ ਐਸਐਚਓ ਮੋਰਿੰਡਾ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਮੋਰਿੰਡਾ ਤੋਂ ਕੁਰਾਲੀ ਰੋਡ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਕਿਸੇ ਵੀ ਪੱਤਰਕਾਰ ਇਸ ਰਸਤੇ ਤੋਂ ਜਾਣ ਦੀ ਆਗਿਆ ਨਹੀਂ ਹੈ।
ਇਸ ਸਬੰਧੀ ਜਦੋਂ ਰੋਪੜ ਦੀ ਡੀ ਸੀ ਸੋਨਾਲੀ ਗਿਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਪਿੰਡ ਵਿੱਚ ਸਰਪੰਚ ਦੀ ਮੌਤ ਹੋ ਜਾਣ ਤੋਂ ਬਾਅਦ ਅਸੀਂ ਮੋਰਿੰਡਾ ਵੇਰਕਾ ਚੌਕ ਤੋਂ ਕੁਰਾਲੀ ਵੱਲ ਜਾਣ ਦਾ ਰਸਤਾ ਬੰਦ ਕਰ ਦਿੱਤਾ ਹੈ।
ਉੁਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਇਸ ਰੋਡ ਤੋਂ ਪੱਤਰਕਾਰਾਂ ਨੂੰ ਵੀ ਜਾਣ ਤੋਂ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹਾਲਾਤ ਨੂੰ ਵੇਖਦੇ ਹੋਏ ਅਸੀਂ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕੰਟੇਨਰ ਏਰੀਆ ਵਿੱਚ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਹੈ।