ਕੀ ਬਾਦਲ ਦਲ ਨੇ ਬੀਜੇਪੀ ਨਾਲ ਰਲੇਵਾਂ ਕਰ ਲਿਆ ? ਨਹੀਂ ਤਾਂ ਚੌਣ ਮਨੋਰਥ ਪੱਤਰ ਕਿਥੇ ਅੈ ?

19 ਮੲੀ ਨੂੰ ਪੰਜਾਬ ਵਿੱਚ ਲੋਕਸਭਾ ਚੋਣ ਹੋਣ ਜਾ ਰਹੀ ਹੈ। ਅੱਜ 10 ਮੲੀ ਹੋ ਚੁੱਕੀ ਹੈ ਅਤੇ ਵੱਖਰੀ ਕੌਮ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ ਅੱਜ ਤੱਕ ਅਾਪਣਾ ਚੌਣ ਮਨੋਰਥ ਪੱਤਰ ਹੀ ਨਹੀਂ ਦੇ ਸਕਿਅਾ । ੲਿਹ ਚੋਣ ਭਾਜਪਾ vs ਕਾਂਗਰਸ ਵਜੋਂ ਲੜੀ ਜਾ ਰਹੀ ਹੈ ਜਿਸ ਵਿੱਚ ਅਕਾਲੀ ਦਲ ਮਨਫੀ ਹੈ । ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਉਮੀਦਵਾਰ ਕੋਈ ਚੋਣ ਭਾਜਪਾ ਦੇ ਮਨੋਰਥ ਪੱਤਰ ਤੇ ਲੜੀ ਰਹੇ ਹਨ । ਦੱਸਿਆ ਜਾਂਦਾ ਰਿਹਾ ਹੈ ਕਿ ਅਕਾਲੀਆਂ ਦਾ ਬੀਜੇਪੀ ਨਾਲ ਗਠਜੋੜ ਹੋਇਆ ਹੈ ਜਿਸ ਤਹਿਤ ਦੋਵਾਂ ਪਾਰਟੀਆਂ ਨੇ ਆਪਣੇ ਵੱਖਰੇ ਚੋਣ ਨਿਸ਼ਾਨ ਅਤੇ ਚੋਣ ਮਨੋਰਥ ਪੱਤਰਾਂ ਨਾਲ ਮੈਦਾਨ ਵਿੱਚ ਉੱਤਰਦਾ ਹੁੰਦਾ ਹੈ । ਜਿਵੇਂ ਦਿੱਲੀ ਵਿੱਚ ਅਕਾਲੀ ੳੁਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜ੍ਹਕੇ, ਭਾਜਪਾ ਦਾ MLA ਬਣ ਕੇ ਦਿੱਲੀ ਕਮੇਟੀ ਦਾ ਪਰਧਾਨ ਬਣ ਗਿਆ ਹੈ ਠੀਕ ਉਵੇਂ ਹੀ ਅਕਾਲੀ ਚੌਣ ਨਿਸ਼ਾਨ ਤੇ ਭਾਜਪਾ ਦੇ ੳੁਮੀਦਵਾਰ ਲੜ੍ਹ ਰਹੇ ਹਨ ।

ਬਾਦਲ ਦਲ ਦਾ ਅਾਪਣਾ ਵੱਖ ਚੌਣ ਮਨੋਰਥ ਪੱਤਰ ਨਾ ਲਾਗੂ ਕਰਨਾ ੲਿਹ ਦਰਸਾੳੁਂਦਾ ਹੈ ਕਿ ਭਾਜਪਾ ਨੇ ਸਿੱਖਾਂ ਦੀ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਨੂੰ ਡਕਾਰ ਲਿਆ ਹੈ । ਅੱਜ ਅਕਾਲੀ ਦਰਿਅਾ ਜੋੜਣ ਦੇ ਪ੍ਰੌਜੈਕਟ ਅਤੇ ਧਾਰਾ 370 ਖਤਮ ਕਰਨ ਦੇ ਮਸਲੇ ਦੇ ਹੱਕ ਵਿੱਚ ਖੜ੍ਹੇ ਹੋ ਕੇ ਚੌਣ ਮੁਕਾਬਲੇ ਵਿੱਚ ਹਨ ।
ਅਕਾਲੀ ਦਲ ਨੇ ਭਾਜਪਾ ਦੇ ਚੋਣ ਮਨੋਰਥ ਪੱਤਰ ਦੀਅਾਂ ੲਿਹਨਾਂ ਮੱਦਾ ਤੋਂ ਹਾਲੇ ਤੱਕ ਖੁੱਦ ਨੂੰ ਵੱਖ ਨਹੀਂ ਕੀਤਾ । ਧਾਰਾ 370 ਦਾ ਵਿਰੋਧ ਕਰਨਾ ਸਿੱਧਾ ਅਾਨੰਦਪੁਰ ਸਾਹਿਬ ਮਤੇ ਦੇ ਖਿਲਾਫ ਭੁਗਤਦਾ ਹੈ ਅਤੇ ੲਿਸਦੇ ਨਾਲ ਹੀ ਦਰਿਅਾ ਜੌੜਣ ਦੇ ਪ੍ਰੌਜੈਕਟ ਦੀ ਹਿਮਾੲਿਤ ਵਿੱਚ ਖੜੇ ਹੋ ਜਾਣਾ SYL ਦੀ ਸਿੱਧੀ ਹਿਮਾੲਿਤ ਹੈ ! ਕੲੀ ਵਾਰ ਕਿਸੇ ਮਸਲੇ ਤੇ ਚੁੱਪ ਹੋ ਜਾਣਾ ਵੀ ਕਿਸੇ ਧਿਰ ਦੀ ੳੁਸ ਮਸਲੇ ਤੇ ਹਿਮਾੲਿਤ ਸਾਬਤ ਕਰ ਜਾਂਦੀ ਹੈ!
ਅਕਾਲੀਆਂ ਦੀ ਹਾਜ਼ਰੀ ਵਿੱਚ ਭਾਜਪਾ ਉਮੀਦਵਾਰ ਆਪਣੇ ਫ਼ਿਰਕੂ ਏਜੰਡੇ ਜਿਵੇਂ ਕਿ ਰਾਮ ਮੰਦਰ ਬਾਰੇ ਗੁਰੂ ਗੋਬਿੰਦ ਸਿੰਘ ਨੂੰ ਗਲਤ ਢੰਗ ਨਾਲ ਮੁਸਲਮਾਨ ਨਾਸ਼ਕ ਵਿਖਾ ਰਹੇ ਹਨ । ਪਰ ਬਾਦਲ ਦਲ ਸਿਰਫ ਆਪਣੇ ਪਰਿਵਾਰ ਦੀਆਂ ਸੀਟਾਂ ਬਚਾਉਣ ਦੀ ਚਿੰਤਾ ਵਿੱਚ ਹੈ । ਬਣੇ ਹੋਏ ਹਾਲਾਤਾਂ ਤੋਂ ਤਾਂ ਇਹ ਲੱਗਦਾ ਹੈ ਕਿ ਹੁਣ ਅਕਾਲੀ ਭਾਜਪਾ ਵਿੱਚ ਗੱਠਜੋੜ ਨਹੀਂ ਸਗੋਂ ਇਨ੍ਹਾਂ ਦਾ ਰਲੇਵਾਂ ਹੋ ਚੁੱਕਾ ਹੈ

Leave a Reply

Your email address will not be published. Required fields are marked *