ਚੰਡੀਗੜ੍ਹ — ਉੱਤਰੀ ਭਾਰਤ ਦੇ ਪੰਜਾਬ ਅਤੇ ਹਰਿਆਣਾ ‘ਚ ਸ਼ਨੀਵਾਰ ਵੀ ਸੀਤ ਲਹਿਰ ਦਾ ਕਹਿਰ ਰਿਹਾ। ਇਸ ਦੌਰਾਨ ਕਰਨਾਲ ਵਿਚ ਮੈਦਾਨੀ ਇਲਾਕਿਆਂ ‘ਚ ਸਭ ਤੋਂ ਘੱਟ ਸਿਫਰ ਡਿਗਰੀ ਸੈਲਸੀਅਤ ਤਾਪਮਾਨ ਦਰਜ ਕੀਤਾ ਗਿਆ। ਦੋਹਾਂ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ‘ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਹੇਠਾਂ ਸੀ। ਮੌਸਮ ਵਿਭਾਗ ਮੁਤਾਬਕ ਕਰਨਾਲ ਦਾ ਤਾਪਮਾਨ ਵੀ ਆਮ ਨਾਲੋਂ 7 ਡਿਗਰੀ ਘੱਟ ਸੀ। ਹਰਿਆਣਾ ਦੇ ਹੋਰਨਾਂ ਸ਼ਹਿਰਾਂ ਹਿਸਾਰ, ਅੰਬਾਲਾ ਅਤੇ ਨਾਰਨੌਲ ‘ਚ ਵੀ ਸੀਤ ਲਹਿਰ ਦਾ ਜ਼ੋਰ ਰਿਹਾ। ਹਿਸਾਰ ‘ਚ 2.7, ਅੰਬਾਲਾ ‘ਚ 4.6 ਅਤੇ ਨਾਰਨੌਲ ‘ਚ 2 ਡਿਗਰੀ ਸੈਲਸੀਅਸ ਤਾਪਮਾਨ ਸੀ। ਕਰਨਾਲ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚੋਂ ਸਭ ਤੋਂ ਘੱਟ ਤਾਪਮਾਨ ਜਲੰਧਰ ਨੇੜਲੇ ਆਦਮਪੁਰ ਵਿਖੇ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਖੇ 2.2, ਲੁਧਿਆਣਾ ਵਿਖੇ 1.4, ਪਟਿਆਲਾ ਵਿਖੇ 4.7, ਪਠਾਨਕੋਟ ਵਿਖੇ 3.1, ਹਲਵਾਰਾ ਵਿਖੇ 2.2 ਅਤੇ ਬਠਿੰਡਾ ਵਿਖੇ 2.4 ਡਿਗਰੀ ਸੈਲਸੀਅਸ ਤਾਪਮਾਨ ਸੀ। ਚੰਡੀਗੜ੍ਹ ਵਿਖੇ ਇਹੀ ਤਾਪਮਾਨ 4.6 ਸੀ। ਓਧਰ ਹਿਮਾਚਲ ਦੇ ਲਾਹੋਲ ਸਪਿਤੀ ਜ਼ਿਲੇ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਵਿਖੇ ਸਭ ਤੋਂ ਘੱਟ ਮਨਫੀ 8.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜਮੂ-ਕਸ਼ਮੀਰ ਦੇ ਲੇਹ ਵਿਖੇ ਮਨਫੀ 15.8 ਡਿਗਰੀ ਸੈਲਸੀਅਸ ਤਾਪਮਾਨ ਸੀ। ਸ਼੍ਰੀਨਗਰ ਵਿਖੇ ਮਨਫੀ 5.4, ਕਾਜੀਗੁੱਡ ਵਿਖੇ ਮਨਫੀ 4.9 ਅਤੇ ਕੁਪਵਾੜਾ ਵਿਖੇ ਮਨਫੀ 6.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
Related Posts
‘No mask, No Fuel’ ਪੂਰੇ ਦੇਸ਼ ‘ਚ ਲਾਗੂ ਹੋਇਆ
ਅੱਜ ਮਤਲਬ 20 ਅਪ੍ਰੈਲ ਤੋਂ ਲੌਕਡਾਊਨ ਦੌਰਾਨ ਕਈ ਖੇਤਰਾਂ ‘ਚ ਥੋੜੀ ਢਿੱਲ ਦਿੱਤੀ ਗਈ ਹੈ। ਅਜਿਹੀ ਸਥਿਤੀ ‘ਚ ਸੜਕਾਂ ‘ਤੇ…
ਹੁਣ ਪਰਾਲੀ ‘ਤੇ ਚੱਲੇਗਾ ਬਠਿੰਡਾ ਥਰਮਲ
ਬਠਿੰਡਾ—ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਨਾਲ ਚਲਾਉਣ ਦਾ ਫੈਸਲਾ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਅਮਲੀਜਾਮਾ ਪਹਿਣਾ ਕੇ…
ਚੰਡੀਗੜ੍ਹ ‘ਚ 2 ਨਵੇਂ ਮਾਮਲੇ ਆਉਣ ਤੋਂ ਬਾਅਦ ਗਿਣਤੀ 300 ਤੋਂ ਟੱਪੀ
ਚੰਡੀਗ਼ੜ੍ਹ : ਜਿਥੇ ਦੇਸ਼ ਭਰ ਵਿੱਚ ਕਰੋਨਾ ਦੀ ਲਾਗ ਕਾਰਨ ਹਫੜਾ ਦਫੜੀ ਮਚੀ ਪਈ ਹੈ ਉਥੇ ਸਿਟੀ ਬਿਊਟੀਫ਼ੁੱਲ ਵੀ ਇਸ…