ਮੁੰਬਈ : ਸਾਲ 2009 ‘ਚ ਆਈ ਹਿੰਦੀ ਫਿਲਮ ‘3 ਇਡੀਅਟਸ’ ਨੇ ਜਿਥੇ ਸਫਲਤਾ ਦੇ ਨਵੇਂ ਮੁਕਾਮ ਤੈਅ ਕੀਤੇ ਸੀ, ਜੋ ਅੱਜ ਵੀ ਦਰਸ਼ਕਾਂ ਦੇ ਦਿਲਾਂ ‘ਚ ਤਾਜਾ ਹਨ। ਲੱਦਾਖ ਦੇ ਖੂਬਸੂਰਤ ਲੋਕੇਸ਼ਨ ‘ਚ ਫਿਲਮਾਈ ਗਈ। ਆਮਿਰ ਖਾਨ ਦੀ ‘3 ਇਡੀਅਟਸ’ ਨੇ ਲੱਖਾਦ ਟੂਰਿਜ਼ਮ ਦਾ ਚਿਹਰਾ ਬਦਲ ਦਿੱਤਾ ਹੈ। ਅਭਿਨੇਤਾ ਤੇ ਉਸ ਦੀ ਫਿਲਮ ਦੀ ਲੋਕਪ੍ਰਿਯਤਾ ਦੇ ਕਾਰਨ ਟੂਰਿਜ਼ਮ ਉਦਯੋਗ ‘ਚ ਸ਼ਾਨਦਾਰ ਉਛਾਲ ਦੇਖਣ ਮਿਲੀ ਹੈ। ਇਸ ਸਾਲ ਆਪਣੀ ਰਿਲੀਜ਼ ਦਾ ਇਕ ਦਹਾਕਾ ਪੂਰਾ ਕਰਨ ਵਾਲੀ ‘3 ਇਡੀਅਟਸ’ ਨੂੰ ਸਦਾਬਹਾਰ ਬਲਾਕ ਬਸਟਰ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਇਸ ਨੇ ਭਾਰਤ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਦੀ ਸੂਚੀ ‘ਚ ਆਪਣੀ ਜਗ੍ਹਾ ਬਣਾ ਲਈ ਹੈ।
‘3 ਇਡੀਅਟਸ’ ਦੀ ਰਿਲੀਜ਼ਿੰਗ ਤੋਂ ਪਹਿਲਾਂ ਲੱਦਾਖ ਪ੍ਰਮੁੱਖ ਟੂਰਿਜ਼ਮਾਂ ‘ਚ ਇਕ ਅਨਜਾਣ ਜਗ੍ਹਾ ਸੀ ਪਰ ਆਮਿਰ ਖਾਨ ਦੀ ਫਿਲਮ ਯੂਰਿਜ਼ਮਾਂ ‘ਚ ਇਸ ਨੂੰ ਇਕ ਪ੍ਰਸਿੱਧ ਸਥਲ ਬਣਾ ਦਿੱਤਾ ਹੈ। ਸਰਕਾਰ ਨੇ ਇਸ ‘ਤੇ ਧਿਆਨ ਦੇਣ ਲਈ ਖਾਸ ਪ੍ਰਾਬੰਧ ਕੀਤੇ ਹਨ। ਜੰਮੂ-ਕਸ਼ਮੀਰ ਦੇ ਟੂਰਿਜ਼ਮ ਵਿਭਾਗ ਦੇ ਸੱਚਿਵ ਰਿਗਜਨ ਸਮਫੇਲ ਨੇ ਕਿਹਾ, ”ਹਰ ਸਾਲ ਸਾਨੂੰ ਨਵੇਂ ਹੋਟਲਾਂ ਲਈ ਬਹੁਤ ਸਾਰੇ ਪ੍ਰਸਤਾਲ ਮਿਲ ਰਹੇ ਹਨ ਕਿਉਂਕਿ ਲੱਦਾਖ ‘ਚ ਟੂਰਿਜ਼ਮ ਇਕ ਆਕਰਸ਼ਿਤ ਸਥਲ ਬਣ ਚੁੱਕਾ ਹੈ। ਹਾਲ ਹੀ ‘ਚ ਰਾਜਧਾਨੀ ‘ਚ ਇਕ ਮੀਟਿੰਗ ਦੌਰਾਨ, ਦਿ ਆਲ ਲੱਦਾਖ ਓਪਰੇਟਰਸ ਐਸੋਸੀਏਸ਼ਨ, ਹੋਟਲ ਤੇ ਗੈਸਟਹਾਊਸ ਸੰਘ ਨਾਲ ਵੱਖ-ਵੱਖ ਟੂਰਿਜ਼ਮ ਸੰਸਥਾ ਦੇ ਨੁਮਾਇੰਦਿਆ ਨੇ ਇਸ ਗੱਲ ਬਾਰੇ ਦੱਸਿਆ ਕਿ ਲੱਦਾਖ ‘ਚ ਸਥਾਈ ਟੂਰਿਜ਼ਮ ਯਕੀਨੀ ਬਣਾ ਸਕਦੇ ਹਨ। ਸਿਰਫ ‘3 ਇਡੀਅਟਸ’ ਹੀ ਨਹੀਂ , ਆਮਿਰ ਖਾਨ ‘ਦਿਲ ਚਾਹਤਾ’, ‘ਰੰਗ ਦੇ ਬਸੰਤੀ’ ਵਰਗੀਆਂ ਫਿਲਮਾਂ ਨਾਲ ਵੀ ਨਵਾਂ ਟਰੈਂਡ ਸ਼ੁਰੂ ਕਰਨ ਲਈ ਜਾਣੇ ਜਾਂਦੇ ਹਨ।