ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਹੋਰ ਉਤਸ਼ਾਹ ਮਿਲਿਆ ਜਦੋਂ ਸੋਮਵਾਰ ਪੰਜਾਬ ਸੂਬੇ ਨੂੰ ਇੰਡੀਆ ਟੂਡੇ ਟੂਰਿਜ਼ਮ ਐਵਾਰਡ 2019 ਨਾਲ ਸਨਮਾਨਤ ਕੀਤਾ ਗਿਆ। ਸੂਬੇ ਨੂੰ ਇਹ ਐਵਾਰਡ ਇੰਡੀਆ ਟੂਡੇ ਵੱਲੋਂ ਰਾਸ਼ਟਰੀ ਪੱਧਰ ‘ਤੇ ਕਰਵਾਏ ਗਏ ਵੋਟਿੰਗ ਸਰਵੇ ਵਿਚ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਅਧਿਆਤਮਕ ਖੇਤਰ ‘ਚ ਉੱਤਮ ਅਸਥਾਨ ਐਲਾਨੇ ਜਾਣ ਸਦਕਾ ਮਿਲਿਆ ਹੈ। ਇਹ ਐਵਾਰਡ ਅੱਜ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਕੇ. ਜੇ. ਐਲਫੌਂਸ ਪਾਸੋਂ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਸਕੱਤਰ-ਕਮ-ਡਾਇਰੈਕਟਰ ਸ਼੍ਰੀ ਮਾਲਵਿੰਦਰ ਸਿੰਘ ਜੱਗੀ ਨੇ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਪਵਿੱਤਰ ਅਸਥਾਨ ਹੈ ਜਿਥੇ ਔਸਤਨ ਰੋਜ਼ਾਨਾ 1.25 ਲੱਖ ਸ਼ਰਧਾਲੂ ਅਤੇ ਯਾਤਰੀ ਦਰਸ਼ਨਾਂ ਲਈ ਆਉਂਦੇ ਹਨ ਜਿਨ੍ਹਾਂ ਵਿਚੋਂ ਵੱਡੀ ਗਿਣਤੀ ‘ਚ ਵਿਸ਼ਵ ਦੇ ਵੱਖ-ਵੱਖ ਮੁਲਕਾਂ ਨਾਲ ਸਬੰਧਤ ਹੁੰਦੇ ਹਨ। ਇਹ ਪਵਿੱਤਰ ਅਸਥਾਨ ਪੂਰੇ ਵਿਸ਼ਵ ਅੰਦਰ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ।
Related Posts
ਖ਼ਤਰੇ ਦੇ ਨਿਸ਼ਾਨ ”ਤੇ ਘੱਗਰ, ਡੀ. ਸੀ. ਸੰਗਰੂਰ ਨੇ ਫੌਜ ਤੋਂ ਮੰਗੀ ਮਦਦ
ਸੰਗਰੂਰ : ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰਰ ਦੇ ਮਰਕੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਗਿਆ ਹੈ,…
ਮੱਕੀ ਦੀ ਰੋਟੀ ਹੈ ਸਿਹਤ ਲਈ ਵੱਡਾ ਵਰਦਾਨ
ਨਵੀਂ ਦਿੱਲੀ—ਸਰਦੀਆਂ ‘ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ…
”ਆਲੂਬੁਖਾਰਾ”।ਖਾਉ ਸ਼ੁਗਰ ਤੇ ਮੋਟਾਪੇ ਤੋਂ ਛੁਟਕਾਰਾ ਪਾਉ
ਨਵੀਂ ਦਿੱਲੀ— ਆਲੂਬੁਖਾਰਾ ਤੁਸੀਂ ਖੂਬ ਖਾਧਾ ਹੋਵੇਗਾ। ਗਰਮੀਆਂ ਦੇ ਇਸ ਫਲ ਨੂੰ ਲੋਕ ਬਹੁਤ ਹੀ ਚਾਅ ਨਾਲ ਖਾਂਦੇ ਹਨ ਪਰ…