ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਚਾਰ ਦੀ ਗਈ ਜਾਨ, ਦੋ ਦੀ ਹਾਲਤ ਗੰਭੀਰ

0
38

ਵਾਸ਼ਿੰਗਟਨ : ਅਮਰੀਕਾ ਵਿਖੇ ਦੱਖਣੀ ਮਿਸ਼ੀਗਨ ਵਿਚ ਇਕ ਸੰਗੀਤ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ 4 ਲੋਕਾਂ ਦੀ ਇਕ ਗੱਡੀ ਦੇ ਅੰਦਰ ਮੌਤ ਹੋ ਗਈ। ਅਜਿਹਾ ਖਦਸ਼ਾ ਹੈ ਕਿ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ ਉਹਨਾਂ ਦੀ ਮੌਤ ਹੋਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋ ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਲੇਨਾਵੀ ਕਾਉਂਟੀ ਦੇ ਸ਼ੇਰਿਫ ਦਫਤਰ ਨੇ ਟਵੀਟ ਕੀਤਾ, ”ਇਸ ਤ੍ਰਾਸਦ ਘਟਨਾ ਦੀ ਜਾਂਚ ਜਾਰੀ ਹੈ ਅਤੇ ਇਹਨਾਂ ਦੇ ਟ੍ਰੈਵਲ ਟ੍ਰੇਲਰ (ਗੱਡੀ) ਨੇੜੇ ਮਿਲੇ ਇਕ ਜਨਰੇਟਰ ਤੋਂ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਦਾ ਸ਼ੱਕ ਹੈ।” ਇਸ ਦੇ ਇਲਾਵਾ ਸੂਬੇ ਦੀ ਪੁਲਿਸ ਨੇ ਕ੍ਰਾਸਵੇਲ ਵਸਨੀਕ 30 ਸਾਲਾ ਬੀਬੀ ਮੇਲਿਸਾ ਹੇਵਨਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਮੌਤ ਦੇ ਕਾਰਨ ਬਾਰੇ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਜਾਂਚਕਰਤਾ ਇਕ ਸ਼ੱਕੀ ਦੀ ਤਲਾਸ਼ ਕਰ ਰਹੇ ਹਨ।

Google search engine

LEAVE A REPLY

Please enter your comment!
Please enter your name here