ਖ਼ੁਦਕੁਸ਼ੀ ਕਰ ਗਿਆ ਬੰਦਾ ਫਿਰ ਹੋਇਆ ਜਿਊਂਦਾ

0
40

ਸ੍ਰੀ ਮਾਛੀਵਾੜਾ ਸਾਹਿਬ : ਇੱਕ ਮਹਿਲਾ ਸਰਪੰਚ ਦੇ ਪਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰਦਾ ਨਜ਼ਰ ਆਉਂਦਾ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਮਾਮਲਾ ਦਰਜ ਕਰ ਲੈਂਦੀ ਹੈ ਅਤੇ ਲਗਾਤਾਰ ਹੀ ਪੁਲਿਸ ਅਤੇ ਮਹਿਲਾ ਸਰਪੰਚ ਦੇ ਪਰਿਵਾਰ ਦੇ ਵਲੋਂ ਮ੍ਰਿਤਕ ਦੀ ਭਾਲ ਕੀਤੀ ਜਾ ਰਹੀ ਸੀ । ਮਾਛੀਵਾੜਾ ਬਲਾਕ ਤਹਿਤ ਪਿੰਡ ਬੁਰਜ ਪਵਾਤ ਦੀ ਸਰਪੰਚ ਜਸਵੀਰ ਕੌਰ ਦੇ ਪਤੀ ਜੋਗਾ ਸਿੰਘ ਦੀ ਭਾਲ ਕਰਦੇ ਹੋਏ ਇੱਕ ਅਜਿਹਾ ਸੱਚ ਸਾਹਮਣੇ ਆਇਆ ਜਿਸਨੇ ਸਭ ਦੇ ਹੋਸ਼ ਉਡਾ ਦਿੱਤੇ । ਦਰਅਸਲ ਮਹਿਲਾ ਸਰਪੰਚ ਦਾ ਪਰਿਵਾਰ ਇਹ ਮੰਨ ਬੈਠਾ ਸੀ ਕਿ ਜੋਗਾ ਸਿੰਘ ਆਤਮਹੱਤਿਆ ਕਰ ਚੁੱਕਿਆ ਹੈ, ਪਰ ਜਦੋ ਲਾਸ਼ ਦੀ ਭਾਲ ਚਲ ਰਹੀ ਸੀ ਤਾਂ ਉਹ ਗੜ੍ਹੀ ਪੁਲ਼ ਦੇ ਨੇੜੇ ਬੇਹੋਸ਼ੀ ਦੀ ਹਾਲਤ ’ਚ ਜ਼ਿੰਦਾ ਮਿਲਿਆ ਹੈ। ਓਥੇ ਹੀ ਜਾਣਕਾਰੀ ਦਿੰਦੇ ਹੋਏ ਸਰਪੰਚ ਜਸਵੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਜੋਗਾ ਸਿੰਘ ਦੀ ਪਰਿਵਾਰਿਕ ਮੈਂਬਰਾਂ ਨਾਲ ਨਹਿਰ ਕਿਨਾਰੇ ਭਾਲ ਕਰ ਰਹੇ ਸਨ। ਇਸ ਦੌਰਾਨ ਉਸ ਨੇ ਵੇਖਿਆ ਕਿ ਜੋਗਾ ਸਿੰਘ ਗੜ੍ਹੀ ਪੁਲ਼ ਤੋਂ ਕੁਝ ਹੀ ਦੂਰੀ ’ਤੇ ਇਕ ਦਰੱਖਤ ਦੇ ਹੇਠਾਂ ਫਸਿਆ ਹੋਇਆ ਹੈ। ਜੋਗਾ ਸਿੰਘ ਬੇਹੋਸ਼ੀ ਦੀ ਹਾਲਤ ’ਚ ਸੀ। ਪਰਿਵਾਰ ਵੱਲੋਂ ਜੋਗਾ ਸਿੰਘ ਨੂੰ ਸਿਵਲ ਹਸਪਤਾਲ ਸਮਰਾਲਾ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

Google search engine

LEAVE A REPLY

Please enter your comment!
Please enter your name here