ਖ਼ਤਰਨਾਕ ਸੜਕ ਹਾਦਸੇ ਵਿਚ 18 ਦੀ ਨਿਕਲੀ ਜਾਨ, ਕਈ ਫੱਟੜ

0
43

ਬਾਰਾਬੰਕੀ : ਇਥੇ ਉਤਰ ਪ੍ਰਦੇਸ਼ ਦੇ ਇਲਾਕੇ ਬਾਰਾਬਾਂਕੀ ਦੇ ਰਾਮਸਨੇਹੀ ਘਾਟ ਇਲਾਕੇ ‘ਚ ਇੱਕ ਖ਼ਤਰਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ‘ਚ 18 ਵਿਅਕਤੀਆਂ ਦੀ ਮੌਤ ਹੋ ਗਈ 19 ਤੋਂ ਵੱਧ ਗੰਭੀਰ ਫੱਟੜ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਲਖਨਊ-ਅਯੁੱਧਿਆ ਕੌਮੀ ਰਾਜਮਾਰਗ ‘ਤੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਕਰੀਬ ਇੱਕ ਵਜੇ ਹਰਿਆਣਾ ਤੋਂ ਬਿਹਾਰ ਜਾ ਰਹੀ ਇੱਕ ਬੱਸ ਦਾ ਐਕਸਲ ਟੁੱਟ ਜਾਣ ਕਾਰਨ ਕਲਿਆਣੀ ਨਦੀ ਦੇ ਪੁਲ ‘ਤੇ ਖੜੀ ਸੀ ਉਦੋਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ‘ਚ 11 ਮੁਸਾਫਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਸੱਤ ਨੇ ਜ਼ਿਲ੍ਹਾ ਹਸਪਤਾਲ ‘ਚ ਦਮ ਤੋੜ ਦਿੱਤਾ। ਹੁਣ ਜ਼ਿਲ੍ਹਾ ਹਸਪਤਾਲ ਤੇ ਲਖਨਊ ਦੇ ਟ੍ਰਾਮਾ ਸੈਂਟਰ ‘ਚ 15 ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਖ਼ਰਾਬ ਹੋਣ ਕਾਰਨ ਮੁਸਾਫਰ ਬੱਸ ‘ਚੋਂ ਨਿਕਲ ਕੇ ਆਸ-ਪਾਸ ਖੜੇ ਹੋ ਗਏ ਸਨ ਕੁਝ ਬੱਸ ਦੇ ਅੱਗੇ ਲੇਟ ਕੇ ਆਰਾਮ ਕਰ ਰਹੇ ਸਨ ਜੋ ਕਿ ਹਾਦਸੇ ਦੀ ਲਪੇਟ ਵਿਚ ਆ ਗਏ।

Google search engine

LEAVE A REPLY

Please enter your comment!
Please enter your name here