ਹੱਕੀ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਰਹਿਣਗੇ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮ

0
11

ਚੰਡੀਗੜ੍ਹ : ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਕਰਮਚਾਰੀ ਪੰਜਾਬ ‘ਚ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਰਹਿਣਗੇ। ਇਸੇ ਸਬੰਧ ਵਿਚ ਟ੍ਰਾਂਸਪੋਰਟ ਵਿਭਾਗ ਨੇ ਹੜਤਾਲ ਨਾਲ ਸੂਬੇ ‘ਚ ਆਵਾਜਾਈ ਵਿਵਸਥਾ ‘ਚ ਅੜਚਨ ਨਾ ਹੋਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਵਿਭਾਗੀ ਅਧਿਕਾਰੀਆਂ ਨੇ 9 ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ, ਲੁਧਿਆਣਾ, ਕਪੂਰਥਲਾ, ਮਾਨਸਾ, ਮੋਹਾਲੀ, ਬਠਿੰਡਾ ਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਭੇਜੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਹੜਤਾਲ ਦੌਰਾਨ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕਰਮਚਾਰੀ ਸੰਘ ਬੱਸ ਸੇਵਾ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰੇਗਾ ਤੇ ਉਨ੍ਹਾਂ ਕਰਮਚਾਰੀਆਂ ਨਾਲ ਲੜਾਈ ਕਰੇਗਾ ਜੋ ਬੱਸ ਸੇਵਾ ਬਹਾਲ ਰੱਖਣਾ ਚਾਹੁੰਦੇ ਹਨ। ਇਸ ਕਾਰਨ ਸੂਬੇ ਦੀਆਂ 2000 ਰੋਡਵੇਜ਼ ਬੱਸਾਂ ਦੇ ਸੰਚਾਲਨ ‘ਤੇ ਪੂਰੀ ਤਰ੍ਹਾਂ ਬ੍ਰੇਕ ਲੱਗ ਜਾਵੇਗੀ। ਹੜਤਾਲ ‘ਤੇ ਜਾਣ ਵਾਲੇ ਕਰਮਚਾਰੀਆਂ ਨੇ ਪੱਕੇ ਕਰਮਚਾਰੀਆਂ ਨੂੰ ਅੰਦੋਲਨ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਓਧਰ ਟ੍ਰਾਂਸਪੋਰਟ ਵਿਭਾਗ ਨੇ ਅਧਿਕਾਰੀਆਂ ਨੇ ਕੱਚੇ ‘ਤੇ ਪੱਕੇ ਕਰਮਚਾਰੀਆਂ ਦੇ ਟਕਰਾਅ ਦਾ ਖਦਸ਼ਾ ਜਤਾਇਆ ਹੈ ਤੇ 9 ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

Google search engine

LEAVE A REPLY

Please enter your comment!
Please enter your name here