ਹੈਰੋਇਨ ਦੀ ਫ਼ੈਕਟਰੀ ਸਣੇ ਚਾਰ ਅਫ਼ਗਾਨੀ ਗ੍ਰਿਫ਼ਤਾਰ

0
17

ਨਵੀਂ ਦਿੱਲੀ : ਤੰਦਾਂ ਨਾਲ ਤੰਦ ਜੋੜਦੇ ਹੋਏ ਪੰਜਾਬ ਪੁਲਿਸ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਪਿਛਲੇ ਦਿਨੀ ਪੰਜਾਬ ਪੁਲਿਸ ਨੇ ਹੱਥ ਇਕ ਨਸ਼ਾ ਤਸਕਰ ਲੱਗਾ ਸੀ ਜਿਸ ਵਲੋਂ ਕੀਤੇ ਗਏ ਖੁਲਾਸੇ ਵਿਚ ਪਤਾ ਲੱਗਾ ਹੈ ਕਿ ਦਿੱਲੀ ਵਿਚ ਇਕ ਹੈਰੋਇਨ ਬਣਾਉਣ ਦੀ ਫ਼ੈਕਟਰੀ ਚਲ ਰਹੀ ਹੈ। ਇਥੇ ਦਸ ਦਈਏ ਕਿ ਇਹ ਨਸ਼ਾ ਤਸਕਰ ਪਠਾਨਕੋਟ ਪੁਲਿਸ ਦੇ ਹੱਥ ਲੱਗਾ ਸੀ। ਅੱਜ ਪੰਜਾਬ ਪੁਲਿਸ ਨੇ ਦਿੱਲੀ ਵਿਚ ਰੇਡ ਮਾਰ ਕੇ ਉਕਤ ਫ਼ੈਕਟਰੀ ਦਾ ਪਤਾ ਲਾਇਆ ਅਤੇ ਉਥੋਂ ਹੀ 17-18 ਕਿੱਲੋ ਹੈਰੋਇਨ ਬਰਾਮਦ ਕੀਤੀ। ਇਥੇ ਪੁਲਿਸ ਨੇ 4 ਅਫ਼ਗਾਨੀ ਨਾਗਰਿਕਾਂ ਨੂੰ ਵੀ ਕਾਬੂ ਕੀਤਾ ਹੈ। ਇਥੇ ਦਸ ਦਈਏ ਕਿ ਇਹ ਅਫ਼ਗਾਨ ਨਾਗਰਿਕ ਭਾਰਤ ਵਿਚ ਡਰਾਈ ਫ਼ਰੂਟ ਦਾ ਕੰਮ ਕਾਰ ਕਰਨ ਲਈ ਆਏ ਸਨ ਅਤੇ ਹੁਣ ਇਨ੍ਹਾਂ ਨੇ ਇਥੇ ਹੈਰੋਇਨ ਦੀ ਫ਼ੈਕਟਰੀ ਲਾ ਲਈ ਸੀ। ਇਹ ਅਫ਼ਗਾਨ ਨਾਗਰਿਕਾਂ ਦਾ ਨੈਟਵਰਕ ਮੁੰਬਈ ਤੋ ਕਸ਼ਮੀਰ ਤਕ ਫੈਲਿਆ ਹੋਇਟਾ ਸੀ ਅਤੇ ਇਹ ਆਪਣੇ ਗੁਰਗਿਆਂ ਰਾਹੀ ਹੈਰੋਇਨ ਸਪਲਾਈ ਕਰਦੇ ਸਨ।

Google search engine

LEAVE A REPLY

Please enter your comment!
Please enter your name here