ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ OPPO ਨੇ WeChat ਐਪ ਤੇ 5G ਨੈੱਟਵਰਕ ਦੀ ਵਰਤੋਂ ਕਰ ਕੇ ਮਲਟੀ ਪਾਰਟੀ ਵੀਡੀਓ ਕਾਲ ਕਰ ਕੇ ਨਵੀਂ ਕਾਮਯਾਬੀ ਹਾਸਲ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਓਪੋ ਰਿਸਰਚ ਤੇ ਡਿਵੈੱਲਪਮੈਂਟ ਇੰਸਟੀਚਿਊਟਸ ਦੇ 6 ਇੰਜੀਨੀਅਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਕਾਲ ਨੂੰ ਕਰਨ ਲਈ OPPO R15 Pro ’ਤੇ ਆਧਾਰਿਤ ਨਵੇਂ 5G ਸਮਾਰਟਫੋਨ ਨੂੰ ਤਿਆਰ ਕਰ ਕੇ ਵਰਤੋਂ ਵਿਚ ਲਿਆਂਦਾ ਗਿਆ। ਇਸ ਦੌਰਾਨ 5G ਨੈੱਟਵਰਕ ਸਥਾਪਿਤ ਕਰਨ ਲਈ 100 MHz (ਮੈਗਾਹਰਟਜ਼) ਬੈਂਡਵਿਡਥ ਦੀ ਵਰਤੋਂ ਕੀਤੀ ਗਈ ਅਤੇ 17 ਮਿੰਟ ਤੋਂ ਜ਼ਿਆਦਾ ਸਮਾਂ ਕਾਲ ਕੀਤੀ ਗਈ।
5G ਨੈੱਟਵਰਕ ਦੀ ਹੋਈ ਵਰਤੋਂ
ਓਪੋ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਓਪੋ ਨੇ ਪਹਿਲੀ ਵਾਰ 5G ਸਿਗਨਲਿੰਗ ਤੇ ਡਾਟਾ ਕੁਨੈਕਸਨਜ਼ ਨੂੰ ਸਮਾਰਟਫੋਨ ’ਤੇ ਬੀਤੀ ਅਗਸਤ ਵਿਚ ਟੈਸਟ ਕੀਤਾ ਸੀ। ਹੁਣ ਓਪੋ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ, ਜਿਸ ਨੇ 5G ਇੰਟਰਨੈੱਟ ਐਕਸੈੱਸ ਟੈਸਟ ਦੀ ਸਮਾਰਟਫੋਨ ’ਚ ਵਰਤੋਂ ਕੀਤੀ ਹੈ। ਓਪੋ ਪਹਿਲੀ ਚਾਈਨੀਜ਼ ਸਮਾਰਟਫੋਨ ਨਿਰਮਾਤਾ ਬਣਨਾ ਚਾਹੁੰਦੀ ਹੈ, ਜੋ ਅਸਲ ਵਿਚ ਕਮਰਸ਼ੀਅਲ 5G ਸਮਾਰਟਫੋਨਸ ਨੂੰ ਅਗਲੇ ਸਾਲ ਤਕ ਲਾਂਚ ਕਰੇਗੀ।