ਹੁਣ ਕਾਂਗਰਸ ਪਾਰਟੀ ਦਾ ਟਵਿੱਟਰ ਅਕਾਊਂਟ ਵੀ ਹੋਇਆ ਬਲਾਕ

0
24

ਨਵੀਂ ਦਿੱਲੀ : ਕਾਂਗਰਸ ਦੇ ਰਾਹੁਲ ਗਾਂਧੀ ਦੇ ਅਕਾਊਂਟ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਟਵਿੱਟਰ ਅਕਾਊਂਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਟਵੀਟਰ ਨੇ ਇਸ ਸਬੰਧੀ ਕਿਹਾ ਕਿ ਜੋ ਵੀ ਕੀਤਾ ਜਾ ਰਿਹਾ ਹੈ ਨਿਯਮਾਂ ਤਹਿਤ ਹੀ ਕੀਤਾ ਜਾ ਹੈ। ਟਵੀਟਰ ਅਕਾਉਂਟ ਬਲਾਕ ਕਰਨ ਬਾਰੇ ਜਾਣਕਾਰੀ ਕਾਂਗਰਸ ਨੇ ਫੇਸਬੁੱਕ ਪੇਜ ਉਪਰ ਦਿਤੀ ਹੈ। ਕਾਂਗਰਸ ਨੇ ਇਸ ਪੋਸਟ ਵਿਚ ਲਿਖਿਆ ਹੈ ਕਿ ਜਦੋਂ ਸਾਡੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਸੀ ਤਾਂ ਅਸੀਂ ਉਦੋਂ ਨਹੀਂ ਡਰੇ ਤਾਂ ਹੁਣ ਟਵਿੱਟਰ ਅਕਾਊਂਟ ਬੰਦ ਕਰਨ ਨਾਲ ਕੀ ਡਰਾਂਗੇ। ਇਹ ਵੀ ਲਿਖਆ ਹੈ ਕਿ ਜੇਕਰ ਬਲਾਤਕਾਰ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨਾ ਜੁਰਮ ਹੈ, ਤਾਂ ਅਸੀਂ ਇਸ ਲਈ ਸੌ ਵਾਰ ਤਿਆਰ ਹਾਂ, ਜੈ ਹਿੰਦ, ਸੱਤਿਆਮੇਵ ਜਯਤੇ।’
ਇਥੇ ਦਸ ਦਈਏ ਕਿ ਇਹ ਮਾਮਲਾ ਉਸ ਵਕਤ ਤੋਂ ਚਲ ਰਿਹਾ ਹੈ ਜਦੋਂ ਦਿੱਲੀ ਵਿੱਚ ਇੱਕ ਨੌ ਸਾਲ ਦੀ ਬੱਚੀ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਉਸ ਦੇ ਪਰਿਵਾਰ ਨੂੰ ਮਿਲੇ ਸਨ। ਇਸ ਮੁਲਾਕਾਤ ਦੀ ਤਸਵੀਰ ਰਾਹੁਲ ਗਾਂਧੀ ਨੇ ਟਵਿੱਟਰ ’ਤੇ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਖਾਤੇ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਲਾਕ ਕਰ ਦਿੱਤਾ ਗਿਆ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਇਲਾਵਾ ਕਈ ਹੋਰ ਕਾਂਗਰਸੀ ਨੇਤਾਵਾਂ ਦੇ ਖਾਤੇ ਵੀ ਬੰਦ ਸਨ, ਜਿਨ੍ਹਾਂ ਵਿੱਚ ਰਣਦੀਪ ਸੁਰਜੇਵਾਲਾ, ਅਜੇ ਮਾਕਨ, ਸੁਸ਼ਮਿਤਾ ਦੇਵ ਅਤੇ ਕੁੱਝ ਹੋਰ ਨੇਤਾ ਸ਼ਾਮਿਲ ਹਨ। ਕਾਂਗਰਸ ਇਸ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਟਵਿੱਟਰ ਦੁਆਰਾ ਸਰਕਾਰ ਦੇ ਦਬਾਅ ਹੇਠ ਅਜਿਹੀ ਕਾਰਵਾਈ ਕੀਤੀ ਗਈ ਹੈ। ਹਾਲ ਹੀ ਵਿੱਚ ਯੂਥ ਕਾਂਗਰਸ ਨੇ ਵੀ ਦਿੱਲੀ ਵਿੱਚ ਟਵਿੱਟਰ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ।

Google search engine

LEAVE A REPLY

Please enter your comment!
Please enter your name here