ਹੁਣ ਅਪਣੀ ਗੈਰਮੋਜੂਗੀ ‘ਚ ਪੌਦੇ ਆਪ ਪਾਣੀ ਵਾਲੀ ਟੈਂਕੀ ‘ਚੋ ਖਿੱਚਣ ਗੇ ਪਾਣੀ

0
175

ਸਿੰਗਾਪੁਰ— ਸਿੰਗਾਪੁਰ ਵਿਚ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਨੇ ਪੌਦਿਆਂ ਨੂੰ ਪਾਣੀ ਦੇਣ ਵਾਲਾ ਇਕ ਆਟੋਮੈਟਿਕ ਉਪਕਰਨ ਵਿਕਸਿਤ ਕੀਤਾ ਹੈ। ਇਸ ਉਪਕਰਨ ਜ਼ਰੀਏ ਤੁਸੀਂ ਆਪਣੀ ਗੈਰ ਮੌਜੂਦਗੀ ਵਿਚ ਵੀ ਪੌਦਿਆਂ ਨੂੰ ਪਾਣੀ ਦੇ ਸਕਦੇ ਹੋ। ਇੱਥੇ ਗਲੋਬਲ ਇੰਡੀਅਨ ਇੰਟਰਨੈਸ਼ਨਲ ਸਕੂਲ ਵਿਚ 8ਵੀਂ ਜਮਾਤ ਵਿਚ ਪੜ੍ਹਨ ਵਾਲੇ ਪ੍ਰਤਯੁਸ਼ ਬੰਸਲ ਅਤੇ ਏਕਾਸ ਸਿੰਘ ਗੁਲਾਟੀ ਨੇ ਦੱਸਿਆ ਕਿ ਜਦੋਂ ਉਹ ਛੁੱਟੀਆਂ ਤੋਂ ਵਾਪਸ ਆਉਂਦੇ ਸਨ ਤਾਂ ਉਨ੍ਹਾਂ ਨੂੰ ਆਪਣੇ ਮੁਰਝਾਏ ਹੋਏ ਜਾਂ ਮ੍ਰਿਤਕ ਪੌਦਿਆਂ ਨੂੰ ਦੇਖ ਕੇ ਬਹੁਤ ਬੁਰਾ ਲੱਗਦਾ ਸੀ। ਇਸ ਲਈ ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਸੋਚੀ।
ਸਿੰਗਾਪੁਰ ਵਿਚ ਜਨਮੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵਿਚ ਆਪਣੇ ਦਾਦਾ-ਦਾਦੀ ਦੇ ਘਰ ਆਪਣੇ ਇਸ ਵਿਚਾਰ ਦਾ ਪਰੀਖਣ ਕੀਤਾ। ਭੂਗੋਲ ਕਾਰਨ ਇਸ ਉਪਕਰਨ ਦੀ ਸਮਰੱਥਾ ‘ਤੇ ਬਹੁਤ ਜ਼ਿਆਦਾ ਅਸਰ ਨਹੀਂ ਪੈਂਦਾ ਹੈ। ਬੰਸਲ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਨਮੀ ਸੈਂਸਰ ਦੇ ਨਾਲ ਨਮੀ ਮਾਪਕ (ਹਾਈਗ੍ਰੋਮੀਟਰ) ਖੋਜੀ (ਡਿਟੈਕਟਰ) ਦੀ ਵਰਤੋਂ ਕੀਤੀ, ਜਿਸ ਨੂੰ 2 ਲੀਟਰ ਪਾਣੀ ਦੇ ਟੈਂਕ ਅਤੇ ਜਲ ਪੰਪ ਮੋਟਰ ਨਾਲ ਜੋੜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦੀ ਟੰਕੀ ਭਰਨ ਦੇ ਬਾਅਦ ਕਨੈਕਟਿੰਗ ਪਾਈਪ ਨੂੰ ਬਰਤਨ ਵਿਚ ਛੱਡ ਦਿਓ। ਇਸ ਦੇ ਬਾਅਦ ਨਮੀ ਸੈਂਸਰ ਇਹ ਪਤਾ ਲਗਾ ਲਵੇਗਾ ਕਿ ਪਾਣੀ ਦੀ ਲੋੜ ਕਦੋਂ ਹੈ? ਮੋਟਰ ਟੈਂਕ ਤੋਂ ਪਾਣੀ ਖਿੱਚ ਲਵੇਗੀ ਅਤੇ ਪੌਦਿਆਂ ਨੂੰ ਪਾਣੀ ਦੇ ਦੇਵੇਗੀ। ਦੋਹਾਂ ਵਿਦਿਆਰਥੀਆਂ ਨੂੰ ਆਈ.ਆਈ.ਟੀ. ਖੜਗਪੁਰ ਵਿਚ ‘ਯੂਥ ਇਨੋਵੇਸ਼ਨ ਪ੍ਰੋਗਰਾਮ’ ਵਿਚ ਆਪਣੇ ਉਪਕਰਨ ਦਾ ਪ੍ਰਦਰਸ਼ਨ ਕਰਨ ਲਈ ਚੁਣਿਆ ਗਿਆ ਹੈ।