ਹਿਮਾਚਲ ਪ੍ਰਦੇਸ਼ : ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 11

0
33

ਧਰਮਸ਼ਾਲਾ : ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਵਿੱਚ ਬੀਤੇ ਦਿਨ ਬੱਦਲ ਫਟਣ ਕਰਕੇ ਹੜ੍ਹ ਆ ਗਏ ਸਨ ਅਤੇ ਇਸ ਮਗਰੋਂ ਬੋਹ ਵਾਦੀ ਵਿੱਚ ਢਿੱਗਾਂ ਡਿੱਗਣ ਕਰ ਕੇ 10 ਵਿਅਕਤੀਆਂ ਲਾਪਤਾ ਹੋ ਗਏ ਸਨ ਜਿਨ੍ਹਾਂ ਨੂੰ ਨੂੰ ਅਥਾਰਿਟੀਜ਼ ਨੇ ਮ੍ਰਿਤਕ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਇਸ ਕੁਦਰਤੀ ਆਫ਼ਤ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਦੱਸ ਦਈਏ ਕਿ ਇਕ ਲਾਸ਼ ਸੋਮਵਾਰ ਨੂੰ ਮਲਬੇ ਹੇਠੋਂ ਬਰਾਮਦ ਹੋ ਗਈ ਸੀ ਜਦਕਿ 10 ਵਿਅਕਤੀ ਅਜੇ ਵੀ ਲਾਪਤਾ ਸਨ। ਸੈਲਾਬ ਦੀ ਜ਼ੱਦ ਵਿੱਚ ਆ ਕੇ ਨੁਕਸਾਨੇ ਗਏ ਪੰਜ ਘਰਾਂ ਦੇ ਮਲਬੇ ’ਚੋਂ ਗੁੰਮਸ਼ੁਦਾ ਦੀ ਭਾਲ ਲਈ ਰਾਹਤ ਕਾਰਜ ਸੋਮਵਾਰ ਸਵੇਰ ਤੋਂ ਜਾਰੀ ਹਨ। ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਆਰਡੀਐੱਫ) ਦੀਆਂ ਟੀਮਾਂ ਨੇ ਅੱਠ ਘੰਟੇ ਦੇ ਅਪਰੇਸ਼ਨ ਮਗਰੋਂ ਸੱਤ ਲੋਕਾਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕ ਹੈ ਕਿ ਸ਼ਾਹਪੁਰ ਸਬ-ਡਿਵੀਜ਼ਨ ਦੀ ਬੋਹ ਪੰਚਾਇਤ ਅਧੀਨ ਆਉਂਦੇ ਰੁਲੇਹਾਰ ਪਿੰਡ ਵਿੱਚ 10 ਵਿਅਕਤੀ, ਜਿਨ੍ਹਾਂ ਵਿੱਚ ਚਾਰ ਔਰਤਾਂ ਹਨ, ਅਜੇ ਵੀ ਗਾਰ ਹੇਠ ਦੱਬੇ ਹੋ ਸਕਦੇ ਹਨ ਤੇ ਇਨ੍ਹਾਂ ਦੇ ਜਿਊਂਦੇ ਹੋਣ ਦੀ ਸੰਭਾਵਨਾ ਨਾਂਮਾਤਰ ਹੈ।

Google search engine

LEAVE A REPLY

Please enter your comment!
Please enter your name here